ਓਂਟਾਰੀਓ:ਓਂਟਾਰੀਓ ਸਰਕਾਰ ਦੋ ਦਰਜਨ ਛੋਟੇ ਸ਼ਹਿਰਾਂ ਦੀ ਪਾਵਰ ਵਧਾਉਣ ਲਈ ‘ਸਟਰੌਂਗ ਮੇਅਰ’ ਯੋਜਨਾ ਦੇ ਤਹਿਤ $1.2 ਬਿਲੀਅਨ ਦੇ ਫੰਡ ਲਾਂਚ ਕੀਤੇ ਜਾ ਰਹੇ ਹਨ।

ਜੋ ਕਿ ਨਗਰਪਾਲਿਕਾਵਾਂ ਨੂੰ ਘਰ ਬਣਾਉਣ ਦੇ ਟਾਰਗੈਟ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।

ਇਸਦਾ ਐਲਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੀਤਾ ਗਿਆ ਹੈ।ਮਿਉਂਸਪਲ ਐਸੋਸੀਏਸ਼ਨ ਦੀ ਸਾਲਾਨਾ ਕਾਨਫਰੰਸ ਮੌਕੇ ਅੱਜ ਬੋਲਦਿਆਂ ਉਹਨਾਂ ਕਿਹਾ ਕਿ ਇਹ ਕਦਮ 2031 ਤੱਕ 1.5 ਮਿਲੀਅਨ ਘਰ ਉਸਾਰਨ ਦੇ ਟੀਚੇ ਤਹਿਤ ਚੁੱਕਿਆ ਗਿਆ ਹੈ।

ਤਾਂ ਜੋ ਵਧਦੀ ਅਬਾਦੀ ਅਤੇ ਹਾਊਸਿੰਗ ਕਮੀ ਦੇ ਚਲਦੇ ਇਸ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇ।

ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਐਲਾਨ ‘ਚ ਕਿਹਾ ਕਿ ਜੋ ਮਿਉਂਸਿਪੈਲਿਟੀਜ਼ ਇਸ ਟੀਚੇ ਪ੍ਰਤੀ ਤਰੱਕੀ ਕਰ ਰਹੀਆਂ ਹਨ, ਉਹ $1.2 ਬਿਲੀਅਨ ਦੇ ਫੰਡਾਂ ‘ਚੋਂ ਅਗਲੇ ਤਿੰਨ ਸਾਲਾਂ ਤੱਕ ਪੈਸਾ ਲੈਣ ਦੇ ਯੋਗ ਹੋਣਗੇ।

Leave a Reply