ਓਕਾਨਾਗਨ: ਸਰਕਾਰੀ ਲੀਡਰਾਂ ਅਤੇ ਕਾਰੋਬਾਰੀਆਂ ਦੁਆਰਾ, ਤੇਜ਼ੀ ਨਾਲ ਵਧ ਰਹੀ ਜਨਸੰਖਿਆ ਦੇ ਮੱਦੇਨਜ਼ਰ ਸੈਂਟਰਲ ਓਕਾਨਾਗਨ ਖੇਤਰ ‘ਚ ਮੌਜੁਦ ਓਕਾਨਾਗਨ ਲੇਕ ਉੱਪਰ ਇੱਕ ਹੋਰ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਪਿਛਲੇ ਮਹੀਨੇ ਕੇਲੋਨਾ ਚੈਂਬਰ ਆਫ ਕਾਮਰਸ ਦੇ ਚੇਅਰ ਡੈਨ ਪ੍ਰਾਈਸ ਨੇ ਬੀਸੀ ਦੇ ਟ੍ਰਾਂਸਪੋਰਟ ਮਨਿਸਟਰ ਰੌਬ ਫਲੇਮਿੰਗ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਕਿਹਾ ਹੈ ਕਿ 2040 ਤੱਕ ਜਨਸੰਖਿਆ ‘ਚ 60,000 ਦਾ ਹੋਰ ਵਾਦਾ ਹੋ ਜਾਵੇਗਾ, ਪਰ ਅਜੇ ਤੱਕ ਕੋਈ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ।

ਦੱਸ ਦੇਈਏ ਕਿ ਪਹਿਲੀ ਵਾਰ ਇਸ ਪੁਲ ਦੀ ਮੰਗ 2014 ‘ਚ ਉੱਠੀ ਸੀ, ਅਤੇ ਉਸ ਸਮੇਂ ਸਾਬਕਾ ਪ੍ਰੀਮੀਅਰ ਕਰਿਸਟੀ ਕਲਾਰਕ ਨੇ 2014 ਦੀਆਂ ਮੁੜ-ਚੋਣਾਂ ਦੌਰਾਨ ਕੰਪੇਨ ਵਿੱਚ ਇਸ ਪੁਲ ਦੀ ਯੋਜਨਾ ਲਈ $2 ਮਿਲੀਅਨ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਐਨਡੀਪੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਸੂਬੇ ਵਿੱਚ ਵਧ ਰਹੀ ਟ੍ਰੈਫਿਕ ਸੀ ਸਮੱਸਿਆ ਨੂੰ ਹੱਲ੍ਹ ਕਰਨ ਲਈ ਤਰੀਕਿਆਂ ਦਾ ਅਧਿਐਨ ਕਰਨਾ ਜਾਰੀ ਰੱਖਿਆ, ਪਰ ਇਸ ਦੂਜੇ ਪੁਲ ਦੀ ਪਲੈਨਿੰਗ ਬਾਰੇ ਘੱਟ ਹੀ ਚਰਚਾ ਕੀਤੀ ਗਈ ਹੈ।

ਅਕਤੂਬਰ 2019 ਵਿੱਚ, ਕੇਲੋਨਾ ਸਿਟੀ ਕੌਂਸਲ ਨੇ ਇਸ ਵਿਕਲਪ ਨੂੰ ਰੱਦ ਕਰ ਦਿੱਤਾ ਸੀ।ਇਹ ਵੀ ਕਿਹਾ ਗਿਆ ਸੀ ਕਿ ਪੁਲ ਦੀ ਉਸਾਰੀ ਉੱਪਰ ਆਉਣ ਵਾਲਾ $1 ਬਿਲੀਅਨ ਤੋਂ ਵੀ ਵੱਧ ਦਾ ਖਰਚਾ, ਸੂਬਾਈ ਫੰਡਿੰਗ ਦੇ ਬਾਵਜੂਦ ਨਗਰਪਾਲਿਕਾ ਲਈ ਕਾਫੀ ਜ਼ਿਆਦਾ ਹੈ।

ਜਿਸਦੇ ਚਲਦੇ ਪੁਲ ਦੀ ਮੰਗ ਨੂੰ ਠੰਡੇ ਬਸਤੇ ‘ਚ ਪਾ ਦਿੱਤਾ ਗਿਆ। ਪਰ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਸੂਬਾ ਸਰਕਾਰ ਇਸ ਮੰਗ ਵੱਲ ਕਦੋਂ ਧਿਆਨ ਦੇਵੇਗੀ?

Leave a Reply