ਵੈਨਕੂਵਰ: ਅੱਜ ਸਵੇਰੇ ਪੁਲਿਸ ਵੱਲੋਂ ਓਕ ਬੇਅ ‘ਚ ਇੱਕ ਲਾਸ਼ ਬਰਾਮਦ ਕਰਨ ਤੋਂ ਬਾਅਦ ਮੋਂਟੇਰੀ ਐਵਿਨਿਊ ਅਤੇ ਕਿੰਗ ਜਾਰਜ ਟੈਰੇਸ ‘ਚ ਪੈਨਦੇ ਬੀਚ ਡਰਾਈਵ ਸੈਕਸ਼ਨ ਨੂੰ ਬੰਦ ਕਰ ਦਿੱਤਾ ਗਿਆ।

ਓਕ ਬੇਅ ਪੁਲਿਸ ਮਹਿਕਮਾ ਅਤੇ ਸਾਨਿਚ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਮੌਕੇ ‘ਤੇ ਮੌਜੂਦ ਰਹੀ। ਪੁਲਿਸ ਦਾ ਕਹਿਣਾ ਹੈ ਕਿ ਰਸਤਾ ਕੁੱਝ ਘੰਟਿਆਂ ਲਈ ਬੰਦ ਰਹੇਗਾ।

ਓਕ ਬੇਅ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਜਾਪ ਰਹੀ ਹੈ, ਪਰ ਇਸ ਬਾੇ ੳਜੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਅਧਿਕਾਰੀਆਂ ਵੱਲੋਂ ਮ੍ਰਿਤਕ ਵਿਅਕਤੀ ਜਾਂ ਫਿਰ ਸਿ ਮੌਤ ਨਾਲ ਸਬੰਧਤ ਕਿਸੇ ਵੀ ਸ਼ੱਕੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।

ਦੱਸ ਦਾਈਏ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਪੁਲਿਸ ਨੂੰ ਬੀਚ ਦੇ ਨੇੜੇ ਸਥਿਤ ਝਾੜੀਆਂ ਕੋਲੋਂ ਸਵੇਰੇ ਅੱਟ ਵਜੇ ਦੇ ਕਰੀਬ ਮਿਲੀ ਸੀ।

 

Leave a Reply