ਵੈਨਕੂਵਰ ਆਈਲੈਨਡ: ਨਨਾਇਮੋ ਦੇ ਡਾਕਟਰ ਅਤੇ ਕਮਿਊਨਿਟੀ ਲੀਡਰਾਂ ਵੱਲੋਂ ਵੈਨਕੂਵਰ ਆਈਲੈਂਡ ‘ਦੇ ਉੱਤਰੀ ਇਲਾਕੇ ‘ਚ ਕਾਰਡਿਅਕ ਕੇਅਰ ਦੀ ਕਮੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਦੁਆਰਾ ਐਕਸ਼ਨ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਨਨਾਇਮੋ ਰੀਜਨਲ ਜਨਰਲ ਹਾਸਪਤਾਲ 4.5 ਲੱਖ ਦੀ ਅਬਾਦੀ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਹਸਪਤਾਲ ਦੇ ਮੈਡੀਕਲ ਸਟਾਫ ਦਾ ਕਹਿਣਾ ਹੈ ਕਿ ਸੈਂਟਰਲ ਅਤੇ ਉੱਤਰੀ ਵੈਨਕੂਵਰ ਆਈਲੈਂਡ ਦੀ ਵੱਡੀ ਅਬਾਦੀ ਇਸ ਸਮੇਂ ਕਾਰਡੀਓਲੋਜੀ ਸਰਵਿਸ ਅਤੇ ਕਾਰਡਿਅਕ ਲੈਬ ਦੀ ਸਹੂਲਤ ਤੋਂ ਸੱਖਣੀ ਹੈ।

ਇਸਨੂੰ ਲੈ ਕੇ ਬੋਲਦਿਆਂ ਨਨਾਇਮੋ ਮੇਅਰ ਲਿਓਨਾਰਡ ਕ੍ਰੋਗ ਨੇ ਕਿਹਾ ਕਿ ਥਰਡ ਵਰਲਡ ਕੰਟ੍ਰੀ ਹੋਣ ਦੇ ਬਾਵਜੂਦ ਮਰੀਜ਼ ਸਿਹਤ ਸਹੂਲਤਾਂ ਤੋਂ ਸੱਖਣੇ ਹਨ, ਅਤੇ ਆਈਲੈਂਡ ਦੇ ਉੱਤਰੀ ਹਿੱਸੇ ‘ਚ ਰਹਿਣ ਕਾਰਨ ਅਜਿਹੀਆਂ ਸਹੂਲਤਾਂ ਹਾਸਲ ਨਹੀਂ ਕਰ ਸਕਦੇ, ਜੋ ਸਹੂਲਤਾਂ ਵਿਕਟੋਰੀਆ ਵਿੱਚ ਰਹਿ ਕੇ ਮਿਲ ਰਹੀਆਂ ਹਨ।

ਲੀਡਰਾਂ ਅਤੇ ਡਾਕਟਰਾਂ ਵੱਲੋਂ ਨਨਾਇਮੋ ਰੀਜਨਲ ਹਸਪਤਾਲ ‘ਚ ਨਵੀਂ ਲੈਬ ਲਈ ਸੂਬਾ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਨੂੰ ਇਲਾਜ ਲਈ ਵਿਕਟੋਰੀਆ ਨਾ ਜਾਣਾ ਪਵੇ।

Leave a Reply