ਬਿਊਰੋ ਰਿਪੋਰਟ: ਕੈਨੇਡਾ ਭਰ ‘ਚ ਹਾਊਸਿੰਗ ਸਪਲਾਈ ਸਦੀ ਸਮੱਸਿਆ ‘ਚ ਲਗਾਤਾਰ ਵਧਦੀ ਜਾ ਰਹੀ ਹੈ।

ਵੱਡੀਆਂ ਬੈਂਕਾਂ ਅਤੇ ਪਾਲਿਸੀ ਬਣਾਉਣ ਵਾਲਿਆਂ ਦੁਆਰਾ ਲਗਾਤਾਰ ਫੈਡਰਲ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਵਧਦੀ ਜਨਸੰਖਿਆ ਅਤੇ ਇਮੀਗ੍ਰੇਸ਼ਨ ‘ਚ ਸੌਖ ਦੇ ਚਲਦੇ ਰਿਹਾਇਸ਼ੀ ਸੰਕਟ ‘ਚ ਵਾਧਾ ਹੋ ਰਿਹਾ ਹੈ।

ਜੁਲਾਈ ਦੇ ਅਖੀਰ ‘ਚ ਜਾਰੀ ਕੀਤੀ ਗਈ ਟੀ.ਡੀ. ਦੀ ਇੱਕ ਰਿਪੋਰਟ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਸਰਕਾਰ ਦੀ ਇਮੀਗ੍ਰੇਸ਼ਨ ਰਣਨੀਤੀ ਨੂੰ ਜਾਰੀ ਰੱਖਣ ਦੇ ਸਿਰਫ਼ ਦੋ ਸਾਲਾਂ ਵਿੱਚ ਲਗਭਗ ਅੱਧਾ ਮਿਲੀਅਨ ਯੂਨਿਟਾਂ ਦੀ ਘਾਟ ਹੋਰ ਵਧ ਸਕਦੀ ਹੈ।

ਪਰ ਲਿਬਰਲ ਸਰਕਾਰ ਹੋਰ ਲੋਕਾਂ ਨੂੰ ਲਿਆਉਣ ਦੀ ਆਪਣੀ ਵਚਨਬੱਧਤਾ ਨੂੰ ਦੁੱਗਣਾ ਕਰ ਰਹੀ ਹੈ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਸਮਰਥਨ ਦੇਣ ਲਈ ਉੱਚ ਇਮੀਗ੍ਰੇਸ਼ਨ ਦੀ ਲੋੜ ਹੈ ਅਤੇ ਘਰ ਬਣਾਉਣ ਦੀ ਸਖ਼ਤ ਜ਼ਰੂਰਤ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਇਹ ਗਿਣਤੀ ਘਟਾਈ ਨਹੀਂ ਜਾ ਸਕਦੀ। 

ਜ਼ਿਕਰਯੋਗ ਹੈ ਕਿ 2025 ਤੱਕ ਕੈਨੇਡਾ ਵਿੱਚ ਸਾਲਾਨਾ 5 ਲੱਖ ਪ੍ਰਵਾਸੀਆਂ ਦਾ ਸਵਾਗਤ ਕਰੇਗੀ।

Leave a Reply