ਕੈਨੇਡਾ: ਕੈਨੇਡੀਅਨ ਇੰਟਰਜੈਂਸੀ ਫੋਰੈਸਟ ਫਾਇਰ ਸੈਂਟਰ ਦੁਆਰਾ ਅੱਜ ਸਾਂਝੀ ਕੀਤੀ ਅਪਡੇਟ ਮੁਤਾਬਕ ਦੇਸ਼ ਭਰ ‘ਚ ਇਸ ਸਮੇਂ 120 ਜੰਗਲੀ ਅੱਗਾਂ ਬਲ ਰਹੀਆਂ ਹਨ,ਜੋ ਕਿ ਬੀਤੇ ਕੱਲ੍ਹ ਬੱਲ ਰਹੀਆਂ 125 ਜੰਗਲੀ ਅੱਗਾਂ ਤੋਂ ਘੱਟ ਹਨ।
ਆਖ਼ਰੀ ਮੁਲਾਂਕਣ ਮੁਤਾਬਕ ਜੰਗਲ਼ੀ ਅੱਗ ਦੇ ਸੀਜ਼ਨ ਦੌਰਾਨ 1023 ਅੱਗਾਂ ਰਿਪੋਰਟ ਕੀਤੀਆਂ ਗਈਆਂ ਹਨ,ਜਿਸ ‘ਚ ਪਿਛਲੇ ਸਾਲ ਦੀਆਂ ਐਕਟਿਵ ਅੱਗਾਂ ਵੀ ਸ਼ਾਮਲ ਹਨ।
ਇਹਨਾਂ ਅੱਗਾਂ ਕਾਰਨ 393,700 ਹੈਕਟੇਅਰ ਦਾ ਰਕਬਾ ਪ੍ਰਭਾਵਿਤ ਹੋਇਆ ਹੈ।
120 ‘ਚੋਂ ਇਸ ਸਮੇਂ 79 ਅੱਗਾਂ ਕਾਬੂ ‘ਚ ਹਨ,12 ‘ਤੇ ਕਾਬੂ ਕੀਤਾ ਜਾ ਰਿਹਾ ਹੈ ਅਤੇ 29 ਜੰਗਲੀ ਅੱਗਾਂ ਕਾਬੂ ਤੋਂ ਬਾਹਰ ਦੱਸੀਆਂ ਜਾ ਰਹੀਆਂ ਹਨ।
ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵੱਲੋਂ 43-43 ਅੱਗਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਓਥੇ ਹੀ ਨੌਰਥਵੈਸਟ ਟੈਰੀਟਰੀਜ਼ ‘ਚ ਨੌਂ ਅੱਗਾਂ ਬਲ ਰਹੀਆਂ ਹਨ,ਸਸਕੈਚਵਨ ‘ਚ ਅੱਠ,ਮੈਨੀਟੋਬਾ ‘ਚ ਛੇ,ਓਂਟਾਰੀਓ ‘ਚ ਇੱਕ ਅਤੇ ਨਿਊ ਬਰੰਸਵਿੱਕ ‘ਚ ਦੋ ਜੰਗਲੀ ਅੱਗਾਂ ਬਲ ਰਹੀਆਂ ਹਨ।

Leave a Reply