ਬ੍ਰਿਟਿਸ਼ ਕੋਲੰਬੀਆ:ਕੈਪੀਲਾਨੋ ਯੂਨੀਵਰਸਟੀ ਵੱਲੋਂ ਸਕੁਐਮਿਸ਼ ਵਿਖੇ ਇੱਕ ਨਵਾਂ ਕੈਂਪ ਖੋਲਿਆ ਗਿਆ ਹੈ।

ਜਿਸ ਲਈ ਸੂਬਾ ਸਰਕਾਰ ਵੱਲੋਂ $48 ਮਿਲੀਅਨ ਦੀ ਮਦਦ ਦਿੱਤੀ ਜਾਵੇਗੀ।ਦੱਸ ਦੇਈਏ ਕਿ ਇਸ ਕੈਂਪਸ ਲਈ ਕੁਐਸਟ ਯੂਨੀਵਰਸਟੀ ਦਾ ਕੈਂਪਸ ਖਰੀਦਿਆ $63 ਮਿਲੀਅਨ ਵਿੱਚ ਖਰੀਦਿਆ ਗਿਆ ਹੈ, ਜੋ ਕਿ ਕੁਐਸਟ ਦੁਆਰਾ ਅਪ੍ਰੈਲ ਮਹੀਨੇ ਵਿੱਚ ਬੰਦ ਕਰ ਦਿੱਤਾ ਗਿਆ ਸੀ।

ਅਗਲੀਆਂ ਗਰਮੀਆਂ ‘ਚ 100 ਦੇ ਕਰੀਬ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਟੀਚਾ ਮਿਥਿਆ ਗਿਆ ਹੈ।

ਪੋਸਟ ਸੈਕੰਡਰੀ ਐਜੂਕੇਸ਼ਨ ਮਨਿਸਟਰ ਸੇਲਿਨਾ ਰੋਬਿਨਸਨ ਨੇ ਇਸ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਇਹ ਯੂਨੀਵਰਸਟੀ ਨੇੜਲੇ ਇਲਾਕੇ ‘ਚ ਰਹਿੰਦੇ ਲੋਕਾਂ ਲਈ ਸਿੱਖਿਆ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

Leave a Reply