ਬ੍ਰਿਟਿਸ਼ ਕੋਲੰਬੀਆ: ਐੱਨਡੀਪੀ ਦੁਆਰਾ ਲਿਬਰਲ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਕਾਰੋਬਾਰੀਆਂ ਨੂੰ ਦਿੱਤੇ ਗਏ ਲੋਨ ਨੂੰ ਵਾਪਸ ਕਰਨ ਲਈ ਡੈੱਡਲਾਈਨ ‘ਚ ਵਾਧਾ ਕੀਤਾ ਜਾਵੇ।

ਦੱਸ ਦੇਈਏ ਕਿ ਸਰਕਾਰ ਵੱਲੋਂ ਕੋਵਿਡ-19 ਦੇ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਮੁੜ ਸਥਾਪਿਤ ਕਰਨ ਲਈ ਬਿਨਾਂ ਵਿਆਜ ਤੋਂ ਲੋਨ ਦਿੱਤੇ ਗਏ ਸਨ, ਜਿਸਨੂੰ ਵਾਪਸ ਕਰਨ ਦੇ ਮਿਆਦ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਬੀ.ਸੀ. ਦੇ ਐੱਮਪੀ ਰਿਚਰਡ ਕੈਨਿੰਗਜ਼ ਵੱਲੋਂ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਦੇ ਤਹਿਤ ਦਿੱਤੇ ਲੋਨ ਵਾਪਸ ਕਰਨ ਦੀ ਸਮਾਂ ਸੀਮਾ ‘ਚ ਵਾਦਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਫੈਡਰਲ ਸਰਕਾਰ ਵੱਲੋਂ ਪਹਿਲਾਂ ਹੀ ਇਸ ‘ਚ ਵਾਧਾ ਕਰ ਇਸ ਸਾਲ ਦੇ ਅਖੀਰ ਤੱਕ ਵਦਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਲੋਨ ਵਾਪਸ ਕਰਨ ਦੀ ਸਮਾਂ ਸੀਮਾ ‘ਚ ਵਾਧਾ ਕਰਨ ਦੇ ਸਬੰਧ ਵਿੱਚ ਰਿਚਰਡ ਅੱਜ ਪੈਂਟਿਕਟੰਨ ਵਿੱਚ ਚੰਂਬਰ ਆੱਫ ਕਾੱਮਰਸ ਨਾਲ ਮਿਲਕੇ ਸਰਕਾਰ ਤੋਂ ਡੈੱਡਲਾਈਨ ਵਧਾਉਣ ਦੀ ਮੰਗ ਕਰਨਗੇ। 

 

Leave a Reply