(ਕੈਨੇਡਾ): ਜਨਰਲ ਮੋਟਰਜ਼ ਅਮਰੀਕਾ ਅਤੇ ਕੈਨੇਡਾ ਵਿੱਚ ਟਕਾਟਾ ਏਅਰਬੈਗ ਇਨਫਲੇਟਰਜ਼ ਵਾਲੇ ਲਗਭਗ 900 ਵਾਹਨਾਂ ਨੂੰ ਵਾਪਸ ਬੁਲਾ ਰਿਹਾ ਹੈ, ਜੋ ਕਿ ਹਦਸੇ ਵਿੱਚ ਵਿਸਫੋਟ ਕਰ ਸਕਦੇ ਹਨ।

ਦੱਸ ਦੇਈਏ ਕਿ ਰੀਕਾੱਲ ਵਿੱਚ ਸਾਲ 2013 ਮਾਡਲ ਦੇ ਸ਼ੈਵਰਲੇਟ ਕੈਮਾਰੋ, ਸੋਨਿਕ ਅਤੇ ਵੋਲਟ ਵਾਹਨਾਂ ਦੇ ਨਾਲ-ਨਾਲ ਬੁਇਕ ਵੇਰਾਨੋ ਵੀ ਸ਼ਾਮਲ ਹਨ।

ਕੰਪਨੀ ਨੇ ਅੱਜ ਯੂਐੱਸ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੁਆਰਾ ਪੋਸਟ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਡਰਾਈਵਰ ਦਾ ਫਰੰਟ ਏਅਰਬੈਗ ਇਨਫਲੇਟਰ ਦੇ ਨਿਰਮਾਣ ਦੌਰਾਨ ਕਿਸੇ ਖਰਾਬੀ ਦੇ ਕਾਰਨ ਕਰੈਸ਼ ਦੌਰਾਨ ਫਟ ਸਕਦਾ ਹੈ। ਜਿਸਦੇ ਚਲਦੇ ਇਹਨਾਂ ਵਾਹਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਯੂਐੱਸ ਵਿੱਚ ਮਈ 2009 ਤੋਂ ਇਹਨਾਂ ਇਨਫਲੇਟਰਜ਼ ਸਦਕਾ 26 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਅਸਟ੍ਰੇਲੀਆ ਅਤੇ ਮਲੇਸ਼ੀਆ ਸਮੇਤ ਵਿਸ਼ਵ ਬਰ ‘ਚ ਇਸ ਖਰਾਬੀ ਸਦਕਾ 30 ਜਣੇ ਹੋਰ ਮਾਰੇ ਗਏ। 400 ਜਣੇ ਜ਼ਖ਼ਮੀ ਵੀ ਹੋ ਚੁੱਕੇ ਹਨ।

ਇਹਨਾਂ ਖ਼ਰਾਬ ਏਅਰਬੈਗ ਦੇ ਕਾਰਨ ਜਪਾਨ ਦੀ ਟਕਾਟਾ ਕਾਰਪੋਰੇਸ਼ਨ ਦੀਵਾਲੀਆਪਨ ਦਾ ਸਾਹਮਣਾ ਕਰ ਰਹੀ ਹੈ।

Leave a Reply