ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਰਤੀ ਚੋਣ ਕਮਿਸ਼ਨ ਨੂੰ 10 ਮਈ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਬਾਜਵਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਾਰੇ ਉਮੀਦਵਾਰਾਂ ਲਈ ਬਰਾਬਰੀ ਦਾ ਮੈਦਾਨ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਨੂੰ ਆਮ ਆਦਮੀ ਕਲੀਨਿਕਾਂ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਣਾ ਚਾਹੀਦਾ ਹੈ ਜਿਸ ਨਾਲ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨੂੰ ਜ਼ਰੂਰ ਕੁਝ ਫਾਇਦਾ ਹੋ ਸਕਦਾ ਹੈ।

ਬਾਜਵਾ ਨੇ ਕਿਹਾ ਮਾਨ ਆਮ ਆਦਮੀ ਦੇ ਕਲੀਨਿਕਾਂ ਵਿੱਚ ਆਪਣੀਆਂ ਹੀ ਤਸਵੀਰਾਂ ਲਟਕਾਉਣ ਲਈ ਇੰਨਾ ਕਾਹਲਾ ਹੈ ਕਿ ਉਸਨੇ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ.) ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰਵਾਇਆ। ਇਹ ਵਿਦਿਆਰਥੀ ਸਿਰਫ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਚਾਚਾ ਅਜੀਤ ਸਿੰਘ ਦੀ ਤਸਵੀਰ ਖਟਕੜ ਕਲਾਂ ਦੇ ਆਮ ਆਦਮੀ ਕਲੀਨਿਕ ਵਿੱਚ ਲਟਕਾਉਣਾ ਚਾਹੁੰਦੇ ਸਨ, ਜੋ ਕਿ ਭਗਵੰਤ ਮਾਨ ਸਰਕਾਰ ਨੇ ਸਿਰਫ ਸਸਤੀ ਪਬਲੀਸਿਟੀ ਹਥਿਆਉਣ ਲਈ ਹਟਾ ਦਿੱਤੀਆਂ।

ਬਾਜਵਾ ਨੇ ਕਿਹਾ ਕਿ ‘ਆਪ’ ਅਤੇ ਇਸ ਦੀ ਸੀਨੀਅਰ ਲੀਡਰਸ਼ਿਪ ਅਕਸਰ ਮੀਡੀਆ ‘ਚ ਜਗ੍ਹਾ ਨਾ ਮਿਲਣ ‘ਤੇ ਪਰੇਸ਼ਾਨ ਹੋ ਜਾਂਦੀ ਹੈ, ਜਿਸ ਲਈ ਉਹ ਟੈਕਸ ਦਾਤਾਵਾਂ ਦੀ ਮਿਹਨਤ ਦੀ ਕਮਾਈ ਕਰੋੜਾਂ ‘ਚ ਪੋਸਟਰਾਂ, ਬੈਨਰਾਂ ‘ਤੇ ਆਪਣੀਆਂ ਤਸਵੀਰਾਂ ਦੇਖਣ ਲਈ ਖਰਚਣ ਲਈ ਵੀ ਤਿਆਰ ਹਨ। ਹੋਰਡਿੰਗਜ਼ ‘ਆਪ’ ਸਰਕਾਰੀ ਖਜ਼ਾਨੇ ਦੇ ਪੈਸੇ ਰਾਹੀਂ ਵੱਡੇ ਪੱਧਰ ‘ਤੇ ਪ੍ਰਚਾਰ ਕਰਨ ਲਈ ਜਾਣੀ ਜਾਂਦੀ ਹੈ।

ਬਾਜਵਾ ਨੇ ਅੱਗੇ ਕਿਹਾ, ਇਸ ਲਈ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਚੋਣ ਕਮਿਸ਼ਨ ਅਤੇ ਇਸਦੇ ਆਬਜ਼ਰਵਰ ‘ਆਪ’ ਨੇਤਾਵਾਂ ਦੀਆਂ ਘਟੀਆ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ, ਜੋ ‘ਆਪ’ ਉਮੀਦਵਾਰ ਲਈ ਵੋਟਾਂ ਹਾਸਲ ਕਰਨ ਲਈ ਗੈਰ-ਕਾਨੂੰਨੀ ਤਰੀਕਿਆਂ ਸਮੇਤ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਬਾਜਵਾ ਨੇ ਕਿਹਾ ਕਿ ਇਸ ਵਾਰ ‘ਆਪ’ ਜ਼ਿਮਨੀ ਚੋਣ ‘ਚ ਕੁਝ ਨਤੀਜਾ ਦਿਖਾਉਣ ਲਈ ਜ਼ਿਆਦਾ ਉਤਸੁਕ ਹੋਵੇਗੀ ਕਿਉਂਕਿ ਉਹ ਪਿਛਲੇ ਸਾਲ ਭਗਵੰਤ ਮਾਨ ਦੇ ਘਰੇਲੂ ਹਲਕੇ ਤੋਂ ਪਹਿਲਾਂ ਹੀ ਹਾਰ ਗਈ ਸੀ।

ਬਾਜਵਾ ਨੇ ਕਿਹਾ ਕਿ ਮਾਮਲੇ ਦੀ ਅਸਲੀਅਤ ਇਹ ਹੈ ਕਿ ਜਲੰਧਰ ਦੇ ਲੋਕਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਖਾਸ ਕਰਕੇ ਆਪਣੇ ਪਿਆਰੇ ਆਗੂ ਚੌਧਰੀ ਸੰਤੋਖ ਸਿੰਘ ਦੀ ਬੇਵਕਤੀ ਮੌਤ ਤੋਂ ਬਾਅਦ ਉਹ ਵਿਛੜੀ ਰੂਹ ਦੇ ਪਰਿਵਾਰ ‘ਤੇ ਆਪਣਾ ਅਸ਼ੀਰਵਾਦ ਦੇਣਾ ਪਸੰਦ ਕਰਨਗੇ।

ਬਾਜਵਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਉਨ੍ਹਾਂ ਸਰਕਾਰੀ ਸਰੋਤਾਂ ‘ਤੇ ਵੀ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ ਜਿਨ੍ਹਾਂ ਦੀ ਵਰਤੋਂ ‘ਆਪ’ ਉਮੀਦਵਾਰ ਆਪਣੇ ਫਾਇਦੇ ਲਈ ਕਰ ਸਕਦੇ ਹਨ। ਕਮਿਸ਼ਨ ਨੇ ਮੰਤਰੀਆਂ ਨੂੰ ਜਲੰਧਰ ਵਿੱਚ ਪ੍ਰਚਾਰ ਲਈ ਜਾਣ ਵੇਲੇ ਸਰਕਾਰੀ ਕਾਰਾਂ ਤੋਂ ਲਾਲ ਬੱਤੀ ਅਤੇ ਇੱਥੋਂ ਤੱਕ ਕਿ ਤਿਰੰਗੇ ਝੰਡੇ ਵੀ ਹਟਾਉਣ ਲਈ ਕਿਹਾ ਹੈ। ਇਸੇ ਤਰ੍ਹਾਂ ਚੋਣ ਕਮਿਸ਼ਨ ਨੂੰ ਹੈਲੀਕਾਪਟਰਾਂ ਜਾਂ ਇੱਥੋਂ ਤੱਕ ਕਿ ਇੱਕ ਫਿਕਸਡ ਵਿੰਗ ਏਅਰਕ੍ਰਾਫਟ ਦੀ ਵਰਤੋਂ ‘ਤੇ ਵੀ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ ਹੈ ਜਿਸਦੀ ਵਰਤੋਂ ‘ਆਪ’ ਆਪਣੇ ਨੇਤਾਵਾਂ ਨੂੰ ਦਿੱਲੀ ਤੋਂ ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਲਈ ਲੈ ਜਾ ਸਕਦੀ ਹੈ।

Leave a Reply