ਬਿਊਰੋ ਰਿਪੋਰਟ: ਟੇਲਰ ਸਵਿਫਟ ਦੇ ‘ਇਰਾ ਟੂਰ’ ਤਹਿਤ ਅਗਲੇ ਸਾਲ ਕੈਨੇਡਾ ਦਾ ਨੰਬਰ ਵੀ ਆਵੇਗਾ। ਦੱਸ ਦੇਈਏ ਕਿ ਨਵੰਬਰ 2024 ‘ਚ ਗਾਇਕਾ ਟੇਲਰ ਸਵਿਫਟ, ਟੋਰਾਂਟੋ ਦੇ ਰੌਜਰਜ਼ ਸੈਂਟਰ ਵਿੱਚ 6 ਸ਼ੋਅਜ਼ ‘ਚ ਪੇਸ਼ਕਾਰੀ ਦੇਵੇਗੀ।

ਦੱਸ ਦੇਈਏ ਕਿ ਰੋਜਰਸ ਕਮਿਊਨੀਕੇਸ਼ਨ ਦੁਆਰਾ ਇਹ ਸ਼ੋਅਜ਼ ਸਪਾਂਸਰ ਕੀਤਾ ਜਾ ਰਿਹਾ ਹੈ, ਜਿਸ ਦੀਆਂ ਟਿਕਟਾਂ 9 ਅਗਸਤ ਤੋਂ ਸੇਲ ਹੋਣਗੀਆਂ।

ਰਜਿਰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵਿਫਟ 14 ਤੋਂ 16 ਨਵੰਬਰ ਅਤੇ 21 ਤੋਂ 23 ਨਵੰਬਰ ਦੇ ਦੌਰਾਨ 6 ਰਾਤ ਦੇ ਸ਼ੋਅ ਪੇਸ਼ ਕਰੇਗੀ।

ਜ਼ਿਕਰਯੋਗ ਹੈ ਕਿ ਇਹ ਐਲਾਨ ਸਵਿਫਟ ਦੁਆਰਾ 40 ਨਵੇਂ ਟੂਰ ਡੇਟਸ ਦੀ ਲਿਸਟ ਸਾਂਝੀ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ ਹੈ, ਜੋ ਕਿ ਉਸ ਦੁਆਰਾ ਜੂਨ ‘ਚ ਰਿਲੀਜ਼ ਕੀਤੀ ਗਈ ਸੀ। 

ਉਸ ਲਿਸਟ ‘ਚ ਕੈਨੇਡਾ ਦਾ ਨਾਂ ਨਹੀਂ ਹੋਣ ਕਾਰਨ ਜਿੱਥੇ ਪ੍ਰਸ਼ੰਸ਼ਕ ਨਿਰਾਸ਼ ਸਨ, ਓਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸਵਿਫਟ ਨੂੰ ‘ਇਰਾ ਟੂਰ’ ਕੈਨੇਡਾ ‘ਚ ਸ਼ੋਅ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਸੀ।

ਦੱਸ ਦੇਈਏ ਕਿ 2018 ‘ਚ ਰੈਪਿਊਟੇਸ਼ਨ ਸਟੇਡੀਅਮ ਟੂਰ ਤੋਂ ਬਾਅਦ ਰੋਜਰਸ ਸੈਂਟਰ ‘ਚ ਟੇਲਰ ਸਵਿਫਟ ਦਾ ਇਹ ਪਹਿਲੀ ਵਾਰ ਹੋਣ ਵਾਲਾ ਸ਼ੋਅ ਹੋਵੇਗਾ।

Leave a Reply