ਟੋਰਾਂਟੋ: ਟੋਰਾਂਟੇ ਦੇ ਇੰਡਸਟਰੀਅਲ ਏਰੀਆ ‘ਚ ਅੱਜ ਤੜਕਸਾਰ 1:15 ਵਜੇ ਭਿਆਨਕ ਅੱਗ ਲੱਗ ਗਈ, ਜੋ ਤੇਜ਼ੀ ਨਾਲ ਫੈਲ ਗਈ।ਜਦੋਂ ਤੱਕ ਅੱਗ ਬੁਝਾਊ ਦਸਤੇ ਦੇ ਮੈਂਬਰ ਪਹੁੰਚੇ, ਕਈ ਟਰੈਕਟਰ ਰ੍ਰੇਲਰਜ਼ ਅੱਗ ਦੀ ਚਪੇਟ ‘ਚ ਆ ਚੁੱਕੇ ਸਨ।

ਜੋ ਕਿ ਕੈਮੀਕਲ ਹੋਲਸੇਲ ਦੇ ਬਿਜ਼ਨਸ ਨਾਲ ਸਬੰਧਤ ਸਨ। ਸੌ ਤੋਂ ਵੱਧ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਪਰ ਸ਼ਹਿਰ ਦੇ ਪੱਛਮੀ ਹਿੱਸੇ ‘ਚ ਇਸ ਅੱਗ ਕਾਰਨ ਕਾਫੀ ਧੂੰਆਂ ਪੈਦਾ ਹੋ ਗਿਆ, ਜਿਸਦੇ ਕਾਰਨ ਲੋਕਾਂ ਨੂੰ ਘਰਾਂ ਦੀਆਂ ਖਿੜਕੀਆਂ ਬੰਦ ਰੱਖਣ ਲਈ ਕਿਹਾ ਗਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਧੂੰਏਂ ਦੇ ਕਾਰਨ ਸਿਹਤ ਅਤੇ ਵਾਤਾਵਰਨ ‘ਤੇ ਗੰਭੀਰ ਅਸਰ ਪੈ ਸਕਦਾ ਹੈ।

Leave a Reply