ਨਿਊ ਬਰੰਸਵਿਕ: ਸਟੈਟ ਕੈਨੇਡਾ ਦੇ ਅੰਕੜਿਆਂ ਮੁਤਾਬਕ ਜਿੱਥੇ ਦੇਸ਼ ਭਰ ਵਿੱਚ ਅਪਰਾਧਕ ਮਾਮਲਿਆਂ ਦੀ ਦਰ ‘ਚ 4 ਫੀਸਦ ਦਾ ਵਾਧਾ ਹੋਇਆ ਹੈ, ਓਥੇ ਨਿਊ ਬਰੰਸਵਿਕ ਵਿਖੇ ਸਾਲ 2022 ‘ਚ ਪਿਛਲੇ ਸਾਲ ਦੇ ਮੁਕਾਬਲੇ ਪੁਲਿਸ ਦੁਅਰਾ ਬੇਹੱਦ ਘੱਟ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ। 

ਦੱਸ ਦੇਈਏ ਕਿ ਸਾਲ 2022 ਦੌਰਾਨ ‘ਚ ਕੈਨੇਡਾ ਭਰ ‘ਚ ਹੋਣ ਵਾਲੇ ਅਪਰਾਧਕ ਮਾਮਲਿਆਂ ‘ਚ 4 ਫੀਸਦ ਦਾ ਵਾਧਾ ਦੇਖਿਆ ਗਿਆ।

ਮੈਨੀਟੋਬਾ ਵਿੱਚ ਅਪਰਾਧਕ ਦਰ ਸਭ ਤੋਂ ਵਧੇਰੇ 14 ਫੀਸਦ ਦਰਜ ਕੀਤੀ ਗਈ।ਜਿਸ ਤੋਂ ਬਾਅਦ ਅਗਲਾ ਨੰਬਰ ਕਿਊਬਕ, ਨਿਊਫਾਊਂਡਲੈਂਡ ਅਤੇ ਲੈਬਰੇਡਾਰ ਤੋਂ ਇਲਾਵਾ ਪ੍ਰਿੰਸ ਏਡਵਾਰਡ ਆਈਲੈਂਡ ਦਾ ਰਿਹਾ ਜਿੱਥੇ ਇਹ ਦਰ 6 ਫੀਸਦ ਦਰਜ ਕੀਤੀ ਗਈ।

ਜ਼ਿਕਰਯੋਗ ਹੈ ਕਿ ਨਿਊ ਬਰੰਸਵਿਕ ਨੇ ਰਾਸ਼ਟਰੀ ਰੁਝਾਨ ਨੂੰ ਤੋੜਿਆ ਕਿਉਂਕਿ ਸਾਲ 2021 ਦੇ ਮੁਕਾਬਲੇ ਸਾਲ 2022 ‘ਚ ਅਪਰਾਧਕ ਮਾਮਲਿਆਂ ਵਿੱਚ ਦੋ ਫੀਸਦ ਦੀ ਕਮੀ ਵੇਖੀ ਗਈ।

ਗੌਰਤਲਬ ਹੈ ਕਿ ਨਿਊ ਬਰੰਸਵਿਕ ਵਿੱਚ ਅਪਰਾਧ ਸਮਤਲੀ ਵੰਡਿਆ ਹੋਇਆ ਨਹੀਂ ਹੈ। ਜਿੱਥੇ ਅਪਰਾਧਕ ਮਾਮਲਿਆਂ ਦੀ ਦਰ ਵਿੱਚ ਕਮੀ ਆਈ ਓਥੇ ਹੀ ਹਿੰਸਕ ਘਟਨਾਵਾਂ ਵਿੱਚ ਵਾਧਾ ਵੀ ਦੇਖਿਆ ਗਿਆ।

 ਸ਼ਹਿਰ ਵਿੱਚ ਹਿੰਸਕ ਘਟਨਾਵਾਂ ਜਿਵੇਂ ਕਿ ਡਕੈਤੀ, ਜਬਰੀ ਵਸੂਲੀ, ਕਤਲੇਆਮ ਅਤੇ ਜਿਨਸੀ ਹਮਲੇ ਦੀਆਂ ਦਰਾਂ ਘਟੀਆਂ ਹਨ ਓਥੇ ਹੀ ਜਾਇਦਾਦ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਵਿੱਚ ਵਾਧਾ ਵੀ ਹੋਇਆ ਹੈ।

Leave a Reply