ਵੈਨਕੂਵਰ: ਨਨਾਇਮੋ ਪੁਲਿਸ ਦੁਆਰਾ ਤਿੰਨ ਵਿਅਕਤੀਆਂ ਨੂੰ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਇੱਕੋ ਡਾਊਨਟਾਊਨ ਸਟਰੀਟ ‘ਤੇ ਕੁੱਝ ਵਿਅਕਤੀਆਂ ਕੋਲ ਹਥਿਆਰ ਹੋਣ ਦੀਆਂ ਵੱਖ-ਵੱਖ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ।

ਪੁਲਸ ਅਧਿਕਾਰੀਆਂ ਨੂੰ ਸਵੇਰੇ 8 ਵਜੇ ਕੇਵਨ ਸਟਰੀਟ ‘ਤੇ ਬੁਲਾਇਆ ਗਿਆ ਜਿੱਥੇ ਇੱਕ ਵਿਅਕਤੀ ਕੋਲ ਹਥਿਆਰ ਹੋਣ ਦੀ ਖਬਰ ਦਿੱਤੀ ਗਈ।ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਦੌਰਾਨ ਪੁਲਿਸ ਨੇ ਇੱਕ ਗਰੌਸਰੀ ਬੈਗ ਵਿੱਚੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ, ਜਿਸ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।ਪੁਲਿਸ ਵੱਲੋਂ ਇੱਕ 19 ਸਾਲਾ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਇਸਤੋਂ ਇਲਾਵਾ ਪੁਲਿਸ ਦੁਆਰਾ ਇੱਕ 29 ਸਾਲਾ ਵਿਅਕਤੀ ਰੌਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਕੋਲੋਂ ਇੱਕ ਮੌਡੀਫਾਈਡ ਗੰਨ ਵੀ ਬਰਾਮਦ ਕੀਤਾੀ ਗਈ ਹੈ।

29 ਸਾਲਾ ਰੌਨ ਉੱਪਰ ਖਤਰਨਾਕ ਹਥਿਆਰ ਰੱਖਣ ਦੇ ਵੀ ਦੋਸ਼ ਹਨ।ਉਸਦੀ ਬੁੱਦਵਾਰ ਨੂੰ ਅਦਾਲਤ ਵਿੱਚ ਪੇਸ਼ੀ ਵੀ ਹੋਈ, ਅਤੇ ਹੁਣ 31 ਜੁਲਾਈ ਤੱਕ ਉਸਨੂੰ ਪੁਲਿਸ ਹਿਰਾਸਤ ਵਿੱਛ ਰੱਖਿਆ ਜਾਵੇਗਾ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਘਟਨਾਵਾਂ ਕਾਫੀ ਜ਼ਿਆਦਾ ਖਤਰੇ ਵਾਲੀਆਂ ਹਨ, ਜਿਨਾਂ ਨਾਲ ਪੁਲਿਸ ਨੂੰ ਸਾਵਧਾਨੀ ਨਾਲ ਨਜਿੱਠਣਾ ਪਵੇਗਾ ਅਤੇ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ।

 

Leave a Reply