(ਓਟਵਾ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਆਪਣੀ ਕੈਬਨਿਟ ‘ਚ ਅੱਜ ਵੱਡਾ ਫੇਰ-ਬਦਲ ਕੀਤਾ ਗਿਆ ਹੈ। ਇਸ ਬਦਲਾਉ ਤਹਿਤ ਕੁੱਝ ਨਵੇਂ ਚਿਹਰੇ ਸ਼ਾਮਲ ਕਰਨ ਤੋਂ ਇਲਾਵਾ ਦਰਜਨਾਂ ਮੰਤਰੀਆਂ ਨੂੰ ਨਵੇਂ ਰੋਲ ਦਿੱਤੇ ਗਏ ਹਨ।

ਸਾਬਕਾ ਡਿਫੈਂਸ ਮਨਿਸਟਰ ਅਨੀਤਾ ਅਨੰਦ ਨੂੰ ਖਜ਼ਾਨਾ ਬੋਰਡ ਦਾ ਪ੍ਰਧਾਨ ਬਣਾਇਆ ਗਿਆ।ਹਰਜੀਤ ਸਿੰਘ ਸੱਜਣ ਨੂੰ ਐਮਰਜੈਂਸੀ ਪ੍ਰਪੇਅਰਡਨੈਸ ਮਨਿਸਟਰ, ਕਾਰਲਾ ਕੁਆਲਟ੍ਰੋ ਨੂੰ ਖੇਡ ਮੰਤਰੀ, ਕਰੀਨਾ ਗੁਏਲਡ ਨੂੰ ਗਵਰਨਮੈਂਟ ਹਾਊਸ ਲੀਡਰ, ਅਹਿਮਦ ਹੁਸੈਨ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ, ਪੇਟਿਟਪਸ ਟੇਲਰ ਨੂੰ ਵੈਟਰਨਸ ਅਫੇਅਰਜ਼ ਮਨਿਸਟਰ, ਸ਼ੀਮਸ ਓਰੇਗਨ ਨੂੰ ਲੇਬਰ ਐਂਡ ਸੀਨੀਅਰ ਮਨਿਸਟਰ ਅਤੇ ਪਾਬਲੋ ਰੌਡਰਿਗਜ ਨੂੰ ਟਰਾਂਸਪੋਰਟ ਮਨਿਸਟਰ ਦਾ ਅਹੁਦਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਨਵੀਂ ਕੈਬਨਿਟ ‘ਚ ਬਿਲ ਬਲੇਅਰ ਨੂੰ ਡਿਫੈਂਸ ਮਨਿਸਟਰ, ਡੋਮਿਨਿਕ ਲੈਬਲੈਂਕ ਨੂੰ ਪਬਲਿਕ ਸੇਫਟੀ ਮਨਿਸਟਰ ਅਤੇ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫਰੇਜ਼ਰ ਨੂੰ ਹਾਊਸਿੰਗ ਮਨਿਸਟਰ ਅਤੇ ਮਾਰਕ ਮਿਲਰ ਨੂੰ ਇਮੀਗ੍ਰੇਸ਼ਨ ਮਹਿਕਮਾ ਦਿੱਤਾ ਗਿਆ ਹੈ। ਫੈਡਰਲ ਕੈਬਨਿਟ ਵਿੱਚ ਸੱਤ ਐੱਮਪੀ ਨੂੰ ਤਰੱਕੀ ਦੇ ਕੇ ਕੈਬਨਿਟ ਵਿੱਚ ਜਗ੍ਹਾ ਦਿੱਤੀ ਗਈ ਹੈ।

Leave a Reply