ਕੈਨੇਡਾ: ਪੁਲਿਸ ਵੱਲੋਂ ਅੱਠ ਪ੍ਰਵਾਸੀਆਂ ਦੀ ਮੌਤ ਦੇ ਸਬੰਧ ਵਿੱਚ ਇੱਕ 30-ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ ਜੋ ਕਿ ਮਾਰਚ ਮਹੀਨੇ ਤੋਂ ਲਾਪਤਾ ਸੀ।ਕੋਰੋਨਰਜ਼ ਦਫਤਰ ਵੱਲੋਂ ਉਸਦੀ ਪਛਾਣ ਕੇਸੀ ਓਕਸ ਵਜੋਂ ਕੀਤੀ ਗਈ ਹੈ, ਜੋ ਕਿ ਲੋਕਲ ਵਸਨੀਕ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਉਸ ਵਿਅਕਤੀ ਦੀ ਕਿਸ਼ਤੀ ਉਹਨਾਂ ਪ੍ਰਵਾਸੀਆਂ ਦੀਆਂ ਲਾਸ਼ਾਂ ਕੋਲੋਂ ਮਿਲੀ ਸੀ ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਕੋਸ਼ਿਸ਼ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ।ਮੰਨਿਆ ਜਾ ਰਿਹਾ ਹੈ ਕਿ ਇਹ ੳੇੁਸੇ ਵਿੳਕਤੀ ਦੀ ਲਾਸ਼ ਹੈ। ਹਾਲਾਂਕਿ ਪ੍ਰਵਾਸੀਆਂ ਦੀਆਂ ਹੋਈਆਂ ਮੌਤਾਂ ਨਾਲ ਸਬੰਧਤ ਇਸ ਕੇਸ ਦੀ ਜਾਂਚ ਅਜੇ ਵੀ ਚੱਲ ਰਹੀ ਹੈ।

ਦੱਸ ਦੇਈਏ ਕਿ ਮਰਨ ਵਾਲਿਆਂ ‘ਚ ਚਾਰ ਜਣੇ ਭਾਰਤੀ ਅਤੇ ਚਾਰ ਜਣੇ ਰੋਮਾਨੀਆ ਦੇ ਸਨ।

Leave a Reply