ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਤੋਂ ਵੱਖ ਹੋ ਰਹੇ ਹਨ, ਜਿਸਦੀ ਜਾਣਕਾਰੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਗਈ ਹੈ।

ਪੀਐੱਮ ਟਰੂਡੋ ਵੱਲੋਂ ਪੋਸਟ ਸਾਂਝੀ ਕਰਦੇ ਲਿਖਿਆ ਗਿਆ ਹੈ ਕਿ ਕਈ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਉਹਨਾਂ ਅੱਗੇ ਲਿਖਦਿਆਂ ਕਿਹਾ, ਹਮੇਸ਼ਾ ਵਾਂਗ ਅਸੀਂ ਇੱਕ ਦੂਜੇ ਲਈ ਡੂੰਘੇ ਪਿਆਰ ਅਤੇ ਸਤਿਕਾਰ ਨਾਲ ਇੱਕ ਨਜ਼ਦੀਕੀ ਪਰਿਵਾਰ ਬਣੇ ਹੋਏ ਹਾਂ, ਅਤੇ ਜੋ ਅਸੀਂ ਬਣਾਇਆ ਹੈ ਉਹ ਬਣਾਉਂਦੇ ਰਹਾਂਗੇ।”
ਉਹਨਾਂ ਆਪਣੀ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਲਈ ਵੀ ਕਿਹਾ।

 

Leave a Reply