ਟੋਰਾਂਟੋ:ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਜੂਨੋ ਐਵਾਰਡ ਜਿੱਤ ਕੇ ਇਤਿਹਾਸ ਰਚਿਆ ਗਿਆ ਹੈ।
ਦੱਸ ਦੇਈਏ ਕਿ ਟੋਰਾਂਟੋ ਵਿਖੇ ਹੋਏ ਐਵਾਰਡ ਸ਼ੋਅ ਦੌਰਾਨ ਕਰਨ ਔਜਲਾ ਵੱਲੋਂ ‘ਟਿੱਕ-ਟੌਕ ਫੈਨ ਚੁਆਇਸ ਐਵਾਰਡ” ਹਾਸਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਜੰਮਪਲ ਕਰਨ ਔਜਲਾ ਅੱਜ-ਕੱਲ੍ਹ ਵੈਨਕੂਵਰ ‘ਚ ਰਹਿ ਰਹੇ ਹਨ।
ਜਿਨ੍ਹਾਂ ਦਾ ਨਾਮ ਨਾ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਛਾਇਆ ਹੈ,ਸਗੋਂ ਕੈਨੇਡੀਅਨ ਮਿਊਜ਼ਿਕ ਲੈਂਡਸਕੇਪ ‘ਚ ਵੀ ਨਾਮਣਾ ਖੱਟ ਰਹੇ ਹਨ।
ਕਰਨ ਔਜਲਾ ਦੀਆਂ ਸਾਲ 2023 ‘ਚ ਆਏ ਇਕਹਿਰੇ ਗੀਤਾਂ “52 ਬਾਰਜ਼” ਅਤੇ “ਟੇਕ ਇਟ ਈਜ਼ੀ” ਨੂੰ ਕੈਨੇਡਾ ‘ਚ 10 ਸਭ ਤੋਂ ਵਧੇਰੇ ਦੇਖੇ ਜਾਣ ਵਾਲੀਆਂ ਗੀਤਾਂ ਦੀ ਲਿਸਟ ‘ਚ ਜਗ੍ਹਾ ਬਣਾਈ ਹੈ ਜਿਸਦੇ ਚਲਦੇ ਇਸ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।
ਪੁਰਸਕਾਰ ਹਾਸਲ ਕਰਨ ਉਪਰੰਤ ਉਹਨਾਂ ਵੱਲੋਂ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ।

Leave a Reply