ਜਲੰਧਰ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਤਬਾਹ ਕਰਨ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਕਾਨੂੰਨ ਵਿਵਸਥਾ ਵਿਚ ਵਿਘਨ ਪਾ ਕੇ ਤੇ ਨਸ਼ਿਆਂ ਦੀ ਸਪਲਾਈ ਵਧਾ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਕਾਨੂੰਨ ਵਿਵਸਥਾ ਕਾਇਮ ਨਾ ਰੱਖ ਸਕਣ ’ਤੇ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਪੰਜਾਬ ਦੇ ਕੋਨੇ ਕੋਨੇ ਵਿਚ ਨਸ਼ਾ ਪਹੁੰਚਾਉਣ ਦੀ ਸਾਜ਼ਿਸ਼ ਰਚੀ ਗਈ ਹੈ ਤੇ ਇਸੇ ਵਾਸਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਦਿਨ ਬ ਦਿਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਜਿਸ ਕਾਰਨ ਇੰਡਸਟਰੀ ਹੋਰ ਰਾਜਾਂ ਵਿਚ ਜਾਣ ਵਾਸਤੇ ਤੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਵਾਸਤੇ ਮਜਬੂਰ ਹੋ ਰਹੇ ਹਨ ਕਿਉਂਕਿ ਸੂਬੇ ਵਿਚ ਬੇਵਿਸਾਹੀ ਵਾਲਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਸੂਬੇ ਵਿਚ ਦਿਨ ਦੀ ਸ਼ੁਰੂਆਤ ਲੁੱਟਮਾਰ, ਕਤਲ, ਡਕੈਤੀ ਤੇ ਉਦਯੋਗਪਤੀਆਂ ਤੇ ਵਪਾਰੀਆਂ ਸਮੇਤ ਲੋਕਾਂ ਨੁੰ ਫਿਰੌਤੀ ਦੇ ਫੋਨ ਆਉਣ ਦੀਆਂ ਖਬਰਾਂ ਤੋਂ ਹੁੰਦੀ ਹੈ।ਉਹਨਾਂ ਕਿਹਾ ਕਿਆਮ ਆਦਮੀ ਦਹਿਸ਼ਤ ਦੇ ਮਾਹੌਲ ਕਾਰਨ ਘਰੋਂ ਨਿਕਲਣ ਤੋਂ ਡਰਦਾ ਹੈ ਕਿਉਂਕਿ ਇਹ ਨਹੀਂ ਪਤਾ ਕਿ ਸ਼ਾਮ ਨੂੰ ਵਾਪਸ ਘਰ ਪਰਤੇਗਾ ਵੀ ਜਾਂ ਨਹੀਂ। ਉਹਨਾਂ ਕਿਹਾ ਕਿ ਗੈਂਗਸਟਰ ਸੂਬੇ ਵਿਚ ਮੌਜਾਂ ਲੁੱਟ ਰਹੇ ਹਨ ਕਿਉਂਕਿ ਉਹਨਾਂ ਵੇਖ ਲਿਆਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪਸਰਕਾਰ ਨੇ ਉਹਨਾਂ ਦੀਆਂ ਦਹਿਸ਼ਤੀ ਗਤੀਵਿਧੀਆਂ ਨੂੰ ਕਾਬੂ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਹੁਣ ਹੋਰ ਅਪਰਾਧਾਂ ਦੀ ਤਾਂ ਗੱਲ ਹੀ ਛੱਡੋ ਪੁਲਿਸ ਥਾਣਿਆਂ ’ਤੇ ਰਾਕਟ ਲਾਂਚਰਾਂ ਨਾਲ ਹਮਲੇ ਹੋਣ ਲੱਗ ਪਏ ਹਨ।

ਸ਼ਾਮ ਵੇਲੇ ਬਾਦਲ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ ਹੋਏ ਤੇ ਉਹਨਾਂ ਸੰਤ ਨਿਰੰਜਣ ਦਾਸ ਜੀ ਨਾਲ ਮੁਲਾਕਾਤ ਕਰ ਕੇ ਉਹਨਾਂ ਦਾ ਆਸ਼ੀਰਵਾਦ ਲਿਆ।

ਉਹਨਾਂ ਕਿਹਾ ਕਿ ਨੌਜਵਾਨ ਤੇ ਉਹਨਾਂ ਦੇ ਪਰਿਵਾਰ ਵੱਖ-ਵੱਖ ਮੁਲਕਾਂ ਵਿਚ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਵਿਦੇਸ਼ਾਂ ਵਿਚ ਸ਼ਿਫਟ ਹੋ ਰਹੇ ਹਨ ਤੇ ਪੰਜਾਬ ਵਿਚ ਗਲੀਆਂ ਸੁੰਨੀਆਂ ਹੋ ਗਈਆਂ ਹਨ। ਉਹਨਾਂ ਕਿਹਾਕਿ ਉਹਨਾਂ ਦੋਆਬਾ ਵਿਚ ਆ ਕੇ ਵੇਖਿਆ ਹੈ ਕਿ ਜੇਕਰ 4 ਦੁਕਾਨਾ ਖੁੱਲ੍ਹੀਆਂ ਹਨ ਤਾਂ ਫਿਰ 6 ਬੰਦ ਹਨ ਤੇ ਨਾ ਕੋਈ ਗਾਹਕ ਨਜ਼ਰ ਆਉਂਦਾ ਹੈ ਤੇ ਨਾ ਹੀ ਸੜਕਾਂ ’ਤੇ ਚਹਿਲ ਪਹਿਲ ਨਜ਼ਰ ਆਉਂਦੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਰਾਘਵ ਚੱਢਾ ਤੇ ਅਰਵਿੰਦ ਕੇਜਰੀਵਾਲ ਵਰਗੇ ਦੋ ਸੁਪਰ ਸੀ ਐਮ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਵੀ ਕਰਨ ਦੇ ਸਮਰਥ ਨਹੀਂ ਹਨ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨਕੇਲ ਪਾ ਕੇ 35000 ਕਰੋੜ ਰੁਪਏ ਇਕੱਠੇ ਕਰਾਂਗੇ ਜਦੋਂ ਕਿ ਅਸਲੀਅਤ ਇਹ ਹੈ ਕਿਸੂਬੇ ਵਿਚ ਭ੍ਰਿਸ਼ਟਾਚਾਰ ਕਈ ਗੁਣਾ ਵੱਧ ਗਿਆ ਹੈ ਅਤੇ ਆਏ ਦਿਨ ਸੱਤਾਧਾਰੀਪਾਰਟੀ ਦੇ ਵਿਧਾਇਕ ਕਰੋੜਾਂ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਜਾ ਰਹੇਹਨ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀਦਲ ਦੀ ਸਰਕਾਰ ਬਦਲਣ ਤੋਂ ਬਾਅਦ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿਚ ਨਾ ਕੋਈ ਸਕੂਲ ਕਾਲਜ ਖੋਲ੍ਹ ਸਕੀ ਤੇ ਨਾ ਨਵੀਂ ਇੰਡਸਟਰੀ ਲਿਆ ਸਕੀ। ਉਹਨਾਂ ਕਿਹਾ ਕਿਅਜਿਹੇ ਹੀ ਹਾਲਾਤ ਆਪ ਸਰਕਾਰ ਵਿਚ ਹਨ। ਉਹਨਾਂ ਕਿਹਾਕਿ ਆਪ ਇਹ ਦਾਅਵਾ ਕਰਦੀ ਸੀਕਿ ਉਹ ਸੱਤਾ ਸੰਭਾਲਣ ਮਗਰੋਂ ਥਰਮਲ ਪਲਾਂਟਾਂ ਨਾਲ ਸਮਝੌਦੇ ਰੱਦ ਰਕੇਗੀ ਜਦੋਂ ਕਿ ਅਸਲੀਅਤ ਇਹ ਹੈ ਕਿ ਇਹੀ ਥਰਮਲ ਪਲਾਂਟ ਅੱਜ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਪਲਾਂਟ 2.50 ਰੁਪਏ ਪ੍ਰਤੀ ਯੁਨਿਟ ’ਤੇਬਿਜਲੀ ਦੇ ਰਹੇ ਹਨ ਜਦੋਂ ਕਿ ਆਪ ਸਰਕਾਰ 12 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਖਰੀਦ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਕੰਪਨੀ ਵੀ ਆਪਣੇ ਹਾਲਾਤ ’ਤੇ ਰੋ ਰਹੀ ਹੈ ਕਿਉਂਕਿ ਸਰਕਾਰ ਉਸਨੁੰ ਸਬਸਿਡੀ ਦਾ ਪੈਸਾ ਨਹੀਂ ਦੇ ਰਹੀ ਤੇ ਆਉਂਦੇ ਦਿਨਾ ਵਿਚ ਕੰਪਨੀ ਬੰਦ ਹੋ ਸਕਦੀ ਹੈ ਜਿਸ ਨਾਲ ਪੰਜਾਬ ਵਿਚ ਬਿਜਲੀ ਗਾਇਬ ਹੋ ਜਾਵੇਗੀ।

ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆਕਿ ਉਹ ਡੂੰਘੀ ਨੀਂਦ ਵਿਚੋਂ ਜਾਗਣ ਅਤੇ ਤੁਰੰਤ ਪੰਜਾਬ ਦੀ ਬੇਹਤਰੀਵਾਸਤੇ ਕੰਮ ਸ਼ੁਰੂ ਕਰਨ। ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦੀ ਸਰਕਾਰ ਨੇ 11 ਮਹੀਨਿਆਂ ਵਿਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਪਰ ਫਿਰ ਉਹ ਵੀ ਲੋਕਾਂ ਦੀ ਭਲਾਈ ਵਾਸਤੇ ਕੰਮ ਸ਼ੁਰੂ ਕਰ ਸਕਦੇ ਹਨ ਨਹੀਂ ਤਾਂ ਕਾਫੀ ਦੇਰਹੋ ਜਾਵੇਗੀ।

Leave a Reply