ਰਿਚਮੰਡ:ਬੀਤੇ ਕੱਲ੍ਹ ਸ਼ਾਮ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਵੱਲੋਂ ਰਿਚਮੰਡ ਵਿਖੇ ਫਰੇਜ਼ਰ ਰਿਵਰ ‘ਚ ਛਾਲ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਰੈਸਕਿਊ ਟੀਮ ਵੱਲੋਂ ਉਸਨੂੰ ਬਚਾ ਲਿਆ ਗਿਆ।

ਜਾਣਕਾਰੀ ਮੁਤਾਬਕ ਐਮਰਜੈਂਸੀ ਸਰਵਿਸਿਜ਼ ਨੂੰ ਵਿਲਿਅਮਜ਼ ਰੋਡ ਅਤੇ ਡਾਈਕ ਰੋਡ ਦੇ ਨੇੜੇ ਟ੍ਰਾਇਐਂਗਲ ਬੀਚ ‘ਤੇ ਸ਼ਾਮ 8:30 ਵਜੇ ਦੇ ਕਰੀਬ ਬੁਲਾਇਆ ਗਿਆ।

ਰਿਚਮੰਡ ਫਾਇਰ ਰੈਸਕਿਊ ਟੀਮ ਵੱਲੋਂ ਨੇੜਲੇ ਰਿਵਰਪੋਰਟ ਜ਼ਰੀਏ ਉੱਤਰਕੇ ਉਕਤ ਵਿਅਕਤੀ ਨੂੰ ਬਚਾ ਲਿਆ ਗਿਆ। ਇਸ ਦੌਰਾਨ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਸੱਟ ਨਹੀਂ ਲੱਗੀ। ਉਸਨੂੰ ਬਚਾਉ ਟੀਮ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਉਕਤ ਵਿਅਕਤੀ ਦੁਆਰਾ ਅਜਿਹਾ ਕਦਮ ਚੁੱਕੇ ਜਾਣ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।

 

Leave a Reply