ਮੈਟਰੋ ਵੈਨਕੂਵਰ: ਫੈਡਰਲ ਸਰਕਾਰ ਵੱਲੋਂ ਇੱਕ ਨਵੇਂ ਵਿਆਪਕ ਪ੍ਰੋਗਰਾਮ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਿਸ ਦੇ ਸਬੰਧ ਵਿੱਚ ਨੌਰਥ ਵੈਨਕੂਵਰ ਵਿਖੇ ਅੱਜ ਐਨਰਜੀ ਅਤੇ ਨੈਚੁਰਲ ਰਿਸੋਰਸਜ਼ ਮਨਿਸਟਰ ਜੋਨਾਥਨ ਵਿਲਕਿਨਸਨ ਅਤੇ ਐਮਰਜੈਂਸੀ ਪਰਪੇਅਰਡਨੈੱਸ ਮਨਿਸਟਰ ਹਰਜੀਤ ਸੱਜਣ ਵੱਲੋਂ ਚਾਰ ਲੱਖ ਡਾਲਰ ਦੇ ਫੰਡਾਂ ਦਾ ਐਲਾਨ ਕੀਤਾ ਗਿਆ।

ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੈਸਾ ਇੰਟਰਨੈਸ਼ਨਲ ਐਸੋਸੀਏਸ਼ਨ ਆੱਫ ਫਾਇਰ ਨੂੰ ਦਿੱਤਾ ਜਾਵੇਗਾ, ਜੋ ਕਿ ਜੰਗਲੀ ਅੱਗ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਨਵੇਂ ਪ੍ਰੋਗਰਾਮ ਉਲੀਕੇਗੀ ਅਤੇ ਸਿਖਲਾਈ ਦੇਵੇਗੀ।

ਉਹਨਾਂ ਅੱਗੇ ਦੱਸਿਆ ਕਿ ਐਸੋਸੀਏਸ਼ਨ 25 ਜਣਿਆਂ ਨੂੰ ਵਾਈਲਡਫਾਇਰ ਰਿਸਪਾਂਸ ਕੋਰਸ ਡਿਲਿਵਰ ਕਰਨ ਲਈ ਸਿਖਲਾਈ ਦੇਵੇਗੀ ਅਤੇ ਨਾਲ ਹੀ 325 ਦੇ ਕਰੀਬ ਫਾਈਰਫਾਈਟਰ ਪ੍ਰਸੋਨਲਜ਼ ਨੂੰ ਸਿਖਲਾਈ ਦੇਵਗੀ ਤਾਂ ਜੋ ਸ਼ਹਿਰੀ ਇਲਾਕਿਆਂ ਵਿੱਚ ਲੱਗਣ ਵਾਲੀ ਅੱਗ ਨੂੰ ਕਾਬੂ ਕੀਤਾ ਜਾ ਸਕੇ।

 

Leave a Reply