(ਰਿਚਮੰਡ):ਬੀਸੀ ਲਾਇਨਜ਼ ਅਤੇ ਐਡਮਿੰਟਨ ਐਲਕਸ ਵਿਚਕਾਰ ਸ਼ਨੀਵਾਰ ਨੂੰ ਹੋਣ ਵਾਲੇ ਕੈਨੇਡੀਅਨ ਫੁੱਟਬਾਲ ਲੀਗ ਦੇ ਮੈਚ ਦਾ ਪ੍ਰਸਾਰਣ ਸ਼ੇਰ-ਏ-ਪੰਜਾਬ ਰੇਡੀਓ 600 ਏਐੱਮ ਤੋਂ ਹੋਵੇਗਾ, ਜੋ ਕਿ ਪਹਿਲੀ ਵਾਰ ਪੰਜਾਬੀ ਵਿੱਚ ਹੋਵੇਗਾ।

ਇਸਦਾ ਐਲਾਨ ਅੱਜ ਬੀਸੀ ਲਾਇਨਜ਼ ਵੱਲੋਂ ਕੀਤਾ ਗਿਆ ਹੈ।ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਸਦੇ 3 ਲੱਖ ਤੋਂ ਵਧੇਰੇ ਪੰਜਾਬੀ ਇਸ ਪ੍ਰਸਾਰਣ ਦਾ ਅਨੰਦ ਮਾਣ ਸਕਦੇ ਹਨ।

ਦੱਸ ਦੇਈਏ ਕਿ ਇਹ ਹੰਭਲਾ ਹਾੱਕੀ ਨਾਈਟ ਇਨ ਕੈਨੇਡਾ ਪੰਜਾਬੀ ਦੀ ਕਾੱਮੈਂਟਰੀ ਕਰਨ ਵਾਲੇ ਨੋਜਵਾਨਾਂ ਹਰਪ੍ਰੀਤ ਪੰਧੇਰ ਅਤੇ ਤਕਦੀਰ ਥਿੰਦਲ ਵੱਲੋਂ ਮਾਰਿਆ ਜਾਣਾ ਹੈ।

ਸਾਲ 2000 ਤੋਂ ਦੱਖਣੀ ਏਸ਼ੀਆਈ ਮੂਲ ਦੇ ਲੋਅਰ ਮੇਨਲੈਂਡ ਅਤੇ ਉੱਤਰ-ਪੱਛਮੀ ਵਾਸ਼ਿੰਗਟਨ ਸਟੇਟ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਰੇਡੀਓ ਸ਼ੇਰ-ਏ-ਪੰਜਾਬ ਲਈ ਇਸ ਈਵੈਂਟ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ।

Leave a Reply