ਸਰੀ: ਸਰੀ ਦੇ ਰਹਿਣ ਵਾਲੇ ਦੋ ਲਾਪਤਾ ਬੱਚਿਆਂ ਨੂੰ ਪੁਲਿਸ ਨੇ ਲੱਭ ਲਿਆ ਹੈ ਅਤੇ ਉਹਨਾਂ ਦੇ ਪਿਤਾ ਹਵਾਲੇ ਕਰ ਦਿੱਤਾ ਗਿਆ। ਬੱਚੇ ਬਿਲਕੁਲ ਸੁਰੱਖਿਅਤ ਸਨ।

ਜਾਣਕਾਰੀ ਮੁਤਾਬਕ ਬੱਚੇ ਉਹਨਾਂ ਦੀ ਮਾਂ ਸਮੇਤ ਦੋ ਹੋਰ ਬਾਲਗਾਂ ਨਾਲ ਐਡਸਨ ਨੇੜਿਓਂ ਮਿਲੇ ਹਨ ਜੋ ਕਿ ਇੱਕ ਪ੍ਰਾਈਵੇਟ ਜਾਇਦਾਦ ਵਿੱਚ ਰਹਿ ਰਹੇ ਸਨ।

ਬੱਚਿਆਂ ਦੀ ਮਾਂ ਅਤੇ ਉਸਦੇ ਬੁਆਏਫ੍ਰੈਂਡ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਪੁਲਿਸ ਹਿਰਾਸਤ ‘ਚ ਰੱਖਿਆ ਗਿਆ ਹੈ। 

ਸਰੀ ਆਰਸੀਐੱਮਪੀ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮਰਜੈਂਸੀ ਰਿਸਪਾਂਸ ਟੀਮ ਨੂੰ ਐਡਸਨ ਨੇੜੇ ਤਾਇਨਾਤ ਕੀਤਾ ਗਿਆ ਸੀ, ਜੋ ਕਿ ਐਡਮੌਨਟਨ ਤੋਂ 200 ਕਿਲੋਮੀਟਰ ਅਤੇ ਬ੍ਰਿਟਿਸ਼ ਕੋਲੰਬੀਆ ਤੋਂ 700 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਜਿਸ ਤੋਂ ਬਾਅਦ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਪਿਤਾ ਹਵਾਲੇ ਕਰ ਦਿੱਤਾ ਗਿਆ, ਅਤੇ ਦੋ ਬਾਲਗਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਦੀ ਅਗਲੀ ਪੇਸ਼ੀ ਅਦਾਲਤ ਵਿੱਚ ਹੋਵਗੀ।

 

Leave a Reply