ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ ‘ਚ ਵਧ ਰਹੀ ਗਰਮੀ ਨੂੰ ਲੈ ਕੇ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ। ਹਾਲਾਂਕਿ 2021 ਵਾਂਗ ਇਸ ਵਾਰ ‘ਹੀਟ ਡੋਮ’ ਦੇ ਅਸਾਰ ਨਹੀਂ ਹਨ, ਪਰ ਸਿਹਤ ਅਧਿਕਾਰੀਆਂ ਦੁਆਰਾ ਲੋਕਾਂ ਨੂੰ ਵਧੇਰੇ ਪਾਣੀ ਪੀਣ, ਘਰਾਂ ਦੇ ਅੰਦਰ ਰਹਿਣ ਅਤੇ ਬਾਹਰੀ ਕੰਮਕਾਜ ਘੱਟ ਕਰਨ ਦੀ ਤਾਕੀਦ ਕੀਤੀ ਜਾ ਰਹੀ ਹੈ।

ਇਨਵਾਇਮੈਂਟ ਕੈਨੇਡਾ ਦੁਆਰਾ ਕੀਤੀ ਭਵਿੱਖਬਾਣੀ ਮੁਤਾਬਕ ਬੀਤੇ ਕੱਲ੍ਹ ਬੀ.ਸੀ. ਦੇ ਦੱਖਣੀ ਤੱਟ ‘ਤੇ ਤਾਪਮਾਨ ਕਾਫੀ ਉੱਚਾ ਰਿਹਾ। ਜਿਸ ‘ਚ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਅਤੇ ਪੂਰਬੀ ਵੈਨਕੂਵਰ ਆਈਲੈਂਡ ਅਤੇ ਸਨਸ਼ਾਈਨ ਕੋਸਟ ਸ਼ਾਮਲ ਹੈ।

ਇਸ ਤੋਂ ਇਲਾਵਾ ਤਾਪਮਾਨ ਅੱਜ ਹੋਰਨਾਂ ਇਲਾਕਿਆਂ ‘ਚ ਵਧੇਰੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਬੀਤੇ ਕੱਲ ਕੂਟਨੇ ਲੇਕ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ, ਕਿਉਂਕਿ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਚਲਾ ਗਿਆ। ਓਧਰ ਉੱਤਰੀ ਥੌਂਪਸਨ ਵਿੱਚ ਵੀ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਦੱਖਣੀ ਓਕਾਨਾਗਨ ਸਮੇਤ ਪੈਂਟਿਕਟੰਨ ਅਤੇ ਉੱਤਰੀ ਕੈਰੀਬੂ ‘ਚ ਵੀਰਵਾਰ ਤੱਕ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਰਹੇਗਾ।

ਇਨਵਾਇਮੈਂਟ ਕੈਨੇਡਾ ਦੁਆਰਾ ਕੀਤੀ ਭਵਿੱਖਬਾਣੀ ਮੁਤਾਬਕ ਬੀ.ਸੀ. ਦੇ ਅੰਦਰੂਨੀ ਹਿੱਸੇ ‘ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

 

Leave a Reply