ਬੀ.ਸੀ. ਪੋਰਟ ਵਰਕਰਜ਼ ਅਤੇ ਮਾਲਕਾਂ ਵਿਚਕਾਰ ਚੱਲ ਰਿਹੈ ਝਗੜਾ ਹੁਣ ਖ਼ਤਮ ਹੋ ਗਿਆ ਹੈ। ਨਵੇਂ ਹੋਏ ਸਮਝੌਤੇ ਬਾਰੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਵੱਲੋਂ ਵੇਰਵੇ ਸਾਂਝੇ ਕੀਤੇ ਗਏ ਹਨ।

ਇਸ ਸਮਝੌਤੇ ਤਹਿਤ ਮਾਲਕਾਂ ਦੁਆਰਾ ਨਵੇਂ ਉਪਕਰਨਾਂ ਦੀ ਵਰਤੋਂ ਕਰਨ ਲਈ ਕਾਮਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਕਿਉਂਕਿ ਰੱਖ-ਰਖਾਅ ਦੇ ਕੰਮ ਲਈ ਤੀਜੀ ਧਿਰ ਨੂੰ ਟੇਕਾ ਦੇਣ ਕਰਕੇ ਹੀ ਇੰਟਰਨੈਸ਼ਨਲ ਲੌਂਗ ਸ਼ੋਅਰ ਵੇਅਰਹਾਊਸ ਯੂਨੀਅਨ ਕੈਨੇਡਾ ਅਤੇ ਬੀ.ਸੀ. ਮੈਰੀਟਾਈਮ ਇੰਪਲਾਇਰ ਐਸੋਸੀਏਸ਼ਨ ਵਿਚਕਾਰ ਇਹ ਝਗੜਾ ਸ਼ੁਰੂ ਹੋਇਆ ਸੀ, ਜਿਸ ਕਾਰਨ ਬੀ.ਸੀ. ਸੂਬੇ ਦੀਆਂ 30 ਦੇ ਲਗਭਗ ਬੰਦਰਗਾਹਾਂ 13 ਦਿਨ ਤੱਕ ਬੰਦ ਰਹੀਆਂ ਅਤੇ ਵੱਡੀ ਮਤਾਰਾ ‘ਚ ਸੇਵਾਵਾਂ ਪ੍ਰਭਾਵਿਤ ਰਹੀਆਂ।

ਪਰ ਹੁਣ ਇਸ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਅਤੇ ਦੋਵੇਂ ਧਿਰਾਂ ਵਿੱਚ ਚਲ ਰਿਹਾ ਰੋਲਾ ਹੁਣ ਖ਼ਤਮ ਹੋ ਗਿਆ ਹੈ।  

 

Leave a Reply