ਵੈਨਕੂਵਰ: ਬੀ.ਸੀ. ਫੇਰੀਜ਼ ਵੱਲੋਂ ਸਾਲ ਦੇ ਲਾਂਗ ਵੀਕੈਂਡ ਦੀ ਤਿਆਰੀ ਕੀਤੀ ਜਾ ਰਹੀ ਹੈ।ਹਾਲਾਂਕਿ ਲੰਘੇ ਦਿਨਾਂ ‘ਚ ਬੀ.ਸੀ. ਫੇਰੀਜ਼ ਦੀ ਕਾਰਗੁਜ਼ਾਰੀ ਕਾਫੀ ਨਿਰਾਸ਼ਾਜਨਕ ਰਹੀ ਹੈ, ਪਰ ਬੀਤੇ ਕੱਲ੍ਹ ਕਾਰਪੋਰੇਸ਼ਨ ਦੇ ਸੀ.ਈ.ਓ. ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਗਿਆ ਹੈ ਕਿ ਯਾਤਰੀ ਉਹਨਾਂ ‘ਤੇ ਭਰੋਸਾ ਕਰ ਸਕਦੇ ਹਨ।ਉਹਨਾਂ ਕਿਹਾ ਕਿ ਇਸ ਬਿਜ਼ਨਸ ਵਿੱਚ ਕਾਫੀ ਜ਼ਿਆਦਾ ਔਕੜਾਂ ਹਨ, ਪਰ ਇਹਨਾਂ ਨੂੰ ਰਾਤੋ-ਰਾਤ ਹੱਲ ਨਹੀਂ ਕੀਤਾ ਜਾ ਸਕਦਾ।

ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਕਾਰਪੋਰੇਸ਼ਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ ਹੈ।ਕੰਪਨੀ ਦੀ ਵੈੱਬਸਾਈਟ ਕਈ ਵਾਰ ਡਾਊਨ ਹੋ ਚੁੱਕੀ ਹੈ, ਜਿਸਦੇ ਚਲਦੇ ਗਲਤ ਜਾਣਕਾਰੀ ਦੇ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਤੋਂ ਇਲਾਵਾ ਵੱਡੇ ਸਮੁੰਦਰੀ ਜਹਾਜ਼ ਦੀ ਮੁਰੰਮਤ ਦੇ ਚਲਦਿਆਂ ਕਈ ਸਮੁੰਦਰੀ ਸਫ਼ਰ ਵੀ ਰੱਦ ਹੋਏ।

ਲਾਂਗ ਵੀਕੈਂਡ ਦੇ ਤਹਿਤ ਅੱਜ ਤੋਂ ਲੈ ਕੇ ਮੰਗਲਵਾਰ ਤੱਕ 580,000 ਤੋਂ ਵੱਧ ਯਾਤਰੀਆਂ ਅਤੇ 210,000 ਵਾਹਨਾਂ ਦੇ ਜਾਣ ਦੀ ਉਮੀਦ ਹੈ। 

ਕੰਪਨੀ ਹੋਰ ਸਟਾਫ਼ ਭਰਤੀ ਕਰਕੇ ਅਤੇ ਅਪਾਣੀ ਵੈੱਬਸਾਈਟ ਨੂੰ ਬਿਹਤਰ ਬਣਾ ਕੇ ਬੇਹਤਰੀਨ ਕੰਮ ਕਰਨ ਦਾ ਵਾਅਦਾ ਕਰ ਰਹੀ ਹੈ।

ਰਿਜ਼ਰਵੇਸ਼ਨ ਨੂੰ ਲੈ ਕੇ ਵੀ ਕੁੱਝ ਸਖ਼ਤੀ ਕੀਤੀ ਗਈ ਹੈ। ਰਿਜ਼ਰਵੇਸ਼ਨ ਵਾਲੇ ਲੋਕਾਂ ਨੂੰ ਆਪਣੇ ਸਮੁੰਦਰੀ ਸਫ਼ਰ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੋਵੇਗਾ।

ਜੇਕਰ ਲੋਕੀਂ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਦਾ ਸਫ਼ਰ ਤਾਂ ਰੱਦ ਹੋਵੇਗਾ ਹੀ, ਇਸਦੇ ਨਾਲ ਹੀ ਰਿਜ਼ਵੇਸ਼ਨ ਫੀਸ ਵੀ ਵਾਪਸ ਨਹੀਂ ਹੋਵੇਗੀ।

 

Leave a Reply