ਵੈਨਕੂਵਰ:  ਕੋਸਟਲ ਵੈਸਲ ਦੇ ਮੋਟਰ ਇੰਜਣ ‘ਚ ਹੋਈ ਖ਼ਰਾਬੀ ਦੇ ਕਾਰਨ ਬੀ.ਸੀ. ਫੈਰੀਜ਼ ਦੀਆਂ ਵੀਕੈਂਡ ਮੌਕੇ ਜਾਣ ਵਾਲੀਆਂ ਕਈ ਯਾਤਰਾਵਾਂ ਰੱਦ ਹੋ ਗਈਆਂ ਹਨ।

ਕਾਰਪੋਰੇਸ਼ਨ ਵੱਲੋਂ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਐਤਵਾਰ ਤੱਕ ਕਈ ਸਫ਼ਰ ਰੱਦ ਰਹਿਣਗੇ।ਹਾਲਾਂਕਿ ਕੁਈਨ ਅਲਬਰਨੀ ਅਤੇ ਕੋਸਟਲ ਇੰਸਪੀਰੇਸ਼ਨ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। 

ਬੀ.ਸੀ. ਫੈਰੀਜ਼ ਵੱਲੋਂ ਕਿਹਾ ਗਿਆ ਹੈ ਕਿ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ ਕਿ ਵੈਸਲ ਦੀ ਮੁਰੰਮਤ ‘ਚ ਕਿੰਨੇ ਦਿਨ ਲੱਗਣਗੇ ਅਤੇ ਕਦੋਂ ਵਾਪਸੀ ਹੋਵੇਗੀ।

ਜ਼ਿਕਰਯੋਗ ਹੈ ਕਿ ਕੈਨੇਡਾ ਡੇ ਤੋਂ ਲੈ ਕੇ ਲਗਾਤਰ ਹੁਣ ਤੱਕ ਬੀ.ਸੀ. ਫੈਰੀਜ਼ ਦੇ ਕਈ ਸਮੁੰਦਰੀ ਸਫ਼ਰ ਰੱਦ ਹੋ ਰਹੇ ਹਨ। ਇਹਨਾਂ ਦਾ ਕਾਰਨ ਤਕਨੀਕੀ ਸਮੱਸਿਆ ਅਤੇ ਸਟਾਫ਼ ਦੀ ਘਾਟ ਦਾ ਹੋਣਾ ਦੱਸਿਆ ਜਾ ਰਿਹਾ ਹੈ।

Leave a Reply