ਬ੍ਰਿਟਿਸ਼ ਕੋਲੰਬੀਆ: ਕੈਨੇਡਾ ਭਰ ‘ਚ ਜਿੱਥੇ ਇਲੈਕਟ੍ਰਿਕ ਵਾਹਨਾਂ ਵੱਲ ਲੋਕਾਂ ਦਾ ਝੁਕਾਅ ਵਧ ਰਿਹਾ ਹੈ, ਓਥੇ ਹੀ ਵੈਨਕੂਵਰ ਆਈਲੈਂਡ ਦੇ ਨਨਾਇਮੋ ਵਾਸੀਆਂ ਕੋਲ ਘਰ ‘ਚ ਵਾਹਨ ਚਾਰਜਰ ਦੀ ਸੁਵਿਧਾ ਨਾ ਹੋਣ ਕਾਰਨ ਬੀ.ਸੀ ਹਾਈਡਰੋ ਦੇ ਚਾਰਜ ਸਟੇਸ਼ਨ ਮਹਿੰਗੇ ਪੈਣ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ 1 ਸਤੰਬਰ ਤੋਂ ਸੂਬੇ ਦੀ ਕ੍ਰਾਊਨ ਕਾਰਪੋਰੇਸ਼ਨ ਦੁਆਰਾ ਪਬਲਿਕ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਦਾ ਰੇਟ ਵਧਾਉਣ ਜਾ ਰਹੀ ਹੈ, ਅਤੇ ਇਹ ਵਾਧਾ 10 ਸਾਲਾਂ ਦੀ ਕੀਮਤ ਨੂੰ ਰਿਕਵਰ ਕਰਨ ਦਾ ਮੌਕਾ ਦੇਵੇਗਾ।

ਪਰ ਕੁੱਝ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਇਹ ਵਾਧਾ ਕੈਨੇਡਾ ਵਾਸੀਆਂ ਦੇ ਇਲੈਕਟ੍ਰਿਕ ਵਾਹਨਾਂ ‘ਚ ਵਧਦੇ ਝੁਕਾਅ ਨੂੰ ਘੱਟ ਕਰੇਗਾ। 

ਟ੍ਰਾਂਸਪੋਰਟ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ‘ਚ ਪ੍ਰਤੀ 100 ਵਾਹਨਾਂ ਪਿੱਛੇ 1.88 ਫਾਸਟ-ਚਾਰਜਿੰਗ ਸਟਾਲ ਕੀਤੇ ਗਏ ਹਨ, ਕਿਊਬਿਕ ‘ਚ ਇਹ ਅੰਕੜਾ 2.15, ਓਂਟਾਰਿਓ ‘ਚ 3.09, ਅਤੇ ਅਲਬਰਟਾ ਵਿੱਚ ਇਹ ਅੰਕੜਾ 5.11 ਦਰਜ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਦਾ 2035 ਤੱਕ ਜ਼ੀਰੋ-ਨਿਕਾਸੀ ਦਾ ਟੀਚਾ ਹੈ, ਜਿਸ ਤਹਿਤ 100 ਫੀਸਦ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵੱਧ ਤੋਂ ਵੱਧ ਹੋਣੀ ਲਾਜ਼ਮੀ ਹੈ।

Leave a Reply