(ਬਿਊਰੋ ਰਿਪੋਰਟ): ਭਾਰਤੀ ਰੇਲਵੇ ਦੇ ਇੱਕ ਰੱਖਿਆ ਗਾਰਡ ਵੱਲੋਂ ਕਥਿਤ ਤੌਰ ‘ਤੇ ਗੋਲੀਆਂ ਮਾਰ ਕੇ ਆਪਣੇ ਨਾਲ ਦੇ ਇੱਕ ਕਰਮਚਾਰੀ ਸਮੇਤ ਤਿੰਨ ਜਣਿਆਂ ਦਾ ਕਤਲ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਇਸ ਸ਼ੱਕੀ ਦੀ ਪਛਾਣ 33 ਸਾਲਾ ਚੇਤਨ ਸਿੰਘ ਦੇ ਵਜੋਂ ਹੋਈ ਹੈ।ਜੋ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਤਾਰੀਫ ਵਿੱਚ ਨਾਅਰੇ ਵੀ ਲਗਾਏ।

ਦੱਸ ਦੇਈਏ ਕਿ ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈਸ ‘ਚ ਸੋਮਵਾਰ ਸਵੇਰੇ ਇਹ ਹਾਦਸਾ ਵਾਪਰਿਆ।

ਟਵਿੱਟਰ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਸ਼ੱਕੀ ਹੱਥ ‘ਚ ਰਾਈਫਲ ਲਈ, ਖੂਨ ਨਾਲ ਲੱਥਪੱਥ ਇੱਕ ਲਾਸ਼ ਕੋਲ ਖੜ੍ਹਾ ਕਹਿ ਰਿਹਾ ਹੈ, “ਜੇ ਤੁਸੀਂ ਹਿੰਦੁਸਤਾਨ ਵਿੱਚ ਰਹਿਣਾ ਹੈ ਅਤੇ ਵੋਟ ਪਾਉਣਾ ਚਾਹੁੰਦੇ ਹੋ, ਤਾਂ ਮੈਂ ਤੁਾਹਨੂੰ ਦੱਸ ਰਿਹਾ ਹਾਂ, ਇਹ ਸਿਰਫ ਮੋਦੀ ਅਤੇ ਯੋਗੀ ਹਨ।”

ਚੇਤਨ ਸਿੰਘ ‘ਤੇ ਆਰਪੀਐੱਫ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਟੀਕਾ ਰਾਮ ਮੀਨਾ (57) ਅਤੇ ਤਿੰਨ ਯਾਤਰੀਆਂ ਨੂੰ ਗੋਲੀ ਮਾਰਨ ਦਾ ਦੋਸ਼ ਹੈ, ਜਿਨ੍ਹਾਂ ਵਿੱਚ ਦੋ ਮੁਸਲਮਾਨ ਸਨ। ਇੰਡੀਅਨ ਐਕਸਪ੍ਰੈਸ ਅਖਬਾਰ ਮੁਤਾਬਕ, ਉਨ੍ਹਾਂ ਦੀ ਪਛਾਣ ਅਬਦੁਲ ਕਾਦਰ (64), ਅਤੇ ਅਸਗਰ ਅੱਬਾਸ ਅਲੀ (48) ਵਜੋਂ ਹੋਈ ਹੈ। ਤੀਜੇ ਮ੍ਰਿਤਕ ਦਾ ਨਾਂ ਸਈਦ ਸਫੀਉੱਲਾ ਦੱਸਿਆ ਜਾ ਰਿਹਾ।

ਕਿਹਾ ਜਾ ਰਿਹਾ ਹੈ ਕਿ ਚੇਤਨ ਸਿੰਘ ਅਤੇ ਆਰਪੀਐੱਫ ਦੇ ਸਹਾਇਕ ਸਬ-ਇੰਸਪੈਕਟਰ ਟੀਕਾ ਰਾਮ ਮੀਨਾ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਜਿਸਨੇ ਬਾਅਦ ਵਿੱਚ ਫਿਰਕੂ ਮੋੜ ਲੈ ਲਿਆ।ਪਰ ਇਸਦੀ ੳਜੇ ਕੋਈ ਪੁਸ਼ਟੀ ਨਹੀਂ ਹੋ ਸਕੀ।

ਇਸ ਤੋਂ ਬਾਅਦ ਦੋਸ਼ੀ ਨੇ ਉਸੇ ਡੱਬੇ ਵਿੱਚ ਸਵਾਰ ਇੱਕ ਯਾਤਰੀ ‘ਤੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ।ਫਿਰ ਉਹ ਦੋ ਹੋਰ ਡੱਬਿਆਂ ਵਿੱਚ ਗਿਆ ਅਤੇ ਦੋ ਹੋਰ ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹਨਾਂ ਲਗਾਤਾਰ ਹਮਲਿਆਂ ਤੋਂ ਬਾਅਦ ਉਸਨੇ ਟ੍ਰੇਨ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬੋਰੀਵਲੀ ਨੇੜੇ ਗੱਡੀ ਤੋਂ ਉੱਤਰ ਗਿਆ ਅਤੇ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

 

Leave a Reply