ਵੈਨਕੂਵਰ: ਮੈਟਰੋ ਵੈਨਕੂਵਰ ਦੇ ਕੁੱਝ ਹਿੱਸਿਆਂ ਵਿੱਚ ਅੱਜ ਗੈਸ ਦੀਆਂ ਕੀਮਤਾਂ $2 ਪ੍ਰਤੀ ਲਿਟਰ ਦੇ ਨਿਸ਼ਾਨ ਨੂੰ ਵੀ ਪਾਰ ਕਰ ਗਈਆਂ।

ਦੱਸ ਦੇਈਏ ਕਿ ਮਾਹਰਾਂ ਵੱਲੋਂ ਪਹਿਲਾਂ ਹੀ ਇਸ ਵਾਧੇ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਸੀ। ਅੱਜ ਸਵੇਰੇ ਕਈ ਗੈਸ ਸਟੇਸ਼ਨਾਂ ਉੱਪਰ ਗੈਸ ਦੀਆਂ ਕੀਮਤਾਂ ‘ਚ ਅੰਤਰ ਦੇਖਣ ਨੂੰ ਮਿਲਿਆ।

ਸਰੀ ਵਿਖੇ, ਕੁੱਝ ਗੈਸ ਸਟੇਸ਼ਨਾਂ ਉੱਪਰ ਪ੍ਰਤੀ ਲੀਟਰ ਗੈਸ 183.9 ਸੈਂਟ ਤੋਂ ਲੈ ਕੇ 201.9 ਸੈਂਟ ਤੱਕ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫਤੇ ਦੌਰਾਨ ਗੈਸ ਦੀਆਂ ਕੀਮਤਾਂ ਵਿੱਚ ਸੱੱ ਸੈਂਟ ਦਾ ਵਾਧਾ ਦੇਖਿਆ ਗਿਆ ਹੈ।

ਗੈਸ ਕੀਮਤਾਂ ਵਿੱਚ ਹੋਏ ਇਸ ਵਾਧੇ ਦਾ ਕਾਰਨ ਵਧੇਰੇ ਮੰਗ ਅਤੇ ਘੱਟ ਸਪਲਾਈ ਦਾ ਹੋਣਾ ਹੈ।

ਮਾਹਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ‘ਚ ਹੋਰ ਉਛਾਲ ਆਉਣ ਦੀ ਮੰਗ ਕੀਤੀ ਜਾ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਪ੍ਰਤੀ ਲੀਟਰ ਗੈਸ ਦੀ ਕੀਮਤ $2.20 ਤੱਕ ਪਹੁੰਚਣ ਦੀ ਉਮੀਦ ਹੈ।ਅਤੇ ਇਹ ਤੇਜ਼ੀ ਅਕਤੂਬਰ ਦੇ ਮੱਧ ਤੱਕ ਜਾਰੀ ਰਹੇਗੀ। 

 

Leave a Reply