ਕਿਊਬਿਕ: ਮੌਂਟਰੀਅਲ ਪੁਲਿਸ ਵੱਲੋਂ ਇੱਕ ਦੋਹਰੇ ਕਤਲ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਅੱਜ ਸਵੇਰੇ ਇੱਕ ਘਰ ‘ਚੋਂ 56 ਸਾਲਾ ਔਰਤ ਅਤੇ ਉਸਦੀ ਇੱਕ 12 ਸਾਲਾ ਧੀ ਦੀਆਂ ਲਾਸ਼ਾਂ ਉਸ ਸਮੇਂ ਬਰਾਮਦ ਕੀਤੀਆਂ ਗਈਆਂ ਜਦੋਂ ਪੁਲਿਸ ਇੱਕ ਲਾਪਤਾ ਵਿਅਕਤੀ ਬਾਰੇ ਮਿਲੀ ਜਾਣਕਾਰੀ ਦੇ ਸਬੰਧ ਵਿੱਚ ਕਾਰਵਾਈ ਕਰ ਰਹੀ ਸੀ।

ਇਹ ਘਟਨਾ ਮੌਟਰੀਅਲ ਦੇ ਦੱਖਣ-ਪੱਛਮੀ ਹਿੱਸੇ ਵਿੱਚ ਵਾਪਰੀ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਵਿਅਕਤੀ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਪੁਲਿਸ ਵੱਲੋਂ ਪਹੁੰਚ ਕੇ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ ਕਿ ਦੋ ਲਾਸ਼ਾਂ ਮਿਲੀਆਂ। ਜਿਨ੍ਹਾਂ ਦੀ ਬਾਅਦ ਵਿੱਚ ਮਾਂ ਅਤੇ ਧੀ ਦੇ ਤੌਰ ‘ਤੇ ਪਛਾਣ ਹੋਈ। ਫੋਰੈਂਸਿਕ ਜਾਂਚਕਰਤਾਵਾਂ ਦੁਆਰਾ ਪੳਾ ਲਗਾਇਆ ਜਾ ਰਿਹਾ ਹੈ ਕਿ ਇਹ ਮੌਤਾਂ ਕਦੋਂ ਹੋਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਸਮੇਂ ਇੱਕ ਸ਼ੱਕੀ ਵੀ ਹੈ, ਪਰ ਪੁਲਿਸ ਵੱਲੋਂ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 2023 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੌਂਟਰੀਅਲ ਦੇ ਇਸ ਇਲਾਕੇ ਵਿੱਚ ਇਹ 17ਵੀਂ ਅਤੇ 18ਵੀਂ ਮੌਤ ਦਰਜ ਕੀਤੀ ਗਈ ਹੈ।

ਸੋਮਵਾਰ ਤੋਂ ਸ਼ਹਿਰ ਵਿੱਚ ਇਹ ਕਤਲ ਦੀ ਚੌਥੀ ਘਟਨਾ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਉੱਤਰੀ ਮੌਂਟਰੀਅਲ ਵਿੱਚ ਇੱਕ 45 ਸਾਲਾ ਵਿਅਕਤੀ ਕਾਰ ਦੇ ਵਿੱਚ ਮ੍ਰਿਤਕ ਪਾਇਆ ਗਿਆ, ਜਿਸਦਾ ਗੋਲੀ ਮਾਰਕੇ ਕਤਲ ਕੀਤਾ ਗਿਆ ਸੀ। ਉਸਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਮਾਈਲ ਐਂਡ ਵਿਖੇ ਇੱਕ 42 ਸਾਲਾ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

 

Leave a Reply