(ਵੈਨਕੂਵਰ): ਬੀਤੇ ਦਿਨਾਂ ਤੋਂਂ ਸੂਬਾ ਭਰ ਵਿੱਚ ਪੈਂਦੀ ਅੱਤ ਦੀ ਗਰਮੀ ‘ਚ , ਮੀਂਹ ਪੈਣ ਕਾਰਨ ਕੁੱਝ ਨਰਮੀ ਵੇਖਣ ਨੂੰ ਮਿਲ ਰਹੀ ਹੈ।

ਨਤੀਜਨ ਸੁਭਾ ਭਰ ‘ਚ ਬਲ ਰਹੀਆਂ ਜੰਗਲੀ ਅੱਗਾਂ ਦੀ ਗਿਣਤੀ ਘਟਕੇ 450 ਤੱਕ ਆ ਗਈ ਹੈ ਅਤੇ ਇਸਤੋਂ ਇਲਾਵਾ ਅੱਗ ਬੁਝਾਊ ਦਸਤੇ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਵੀ ਪਹਿਲਾਂ ਨਾਲੋਂ ਸੌਖ ਹੋ ਗਈ ਹੈ। ਹਾਲਾਂਕਿ ਅਜੇ ਵੀ ਸੂਬੇ ਦੇ ਕਈ ਹਿੱਸੇ ਜੰਗਲੀ ਅੱਗ ਦੀ ਚਪੇਟ ‘ਚ ਆਉਣ ਦੇ ਖਤਰੇ ‘ਚ ਹਨ।

ਪਰ ਇਸਦੇ ਬਾਵਜੂਦ ਸੂਬੇ ‘ਚ ਸੋਕੇ ਦੀ ਸਥਿਤੀ ਅਜੇ ਵੀ ਬਰਕਰਾਰ ਹੈ। ਜਿਸਦੇ ਚਲਦੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਘਰ ‘ਚ ਬਣੇ ਪਾਰਕਾਂ ਨੂੰ ਪਾਣੀ ਦੇਣ ਲਈ ਕੁੱਝ ਨਿਯਮਾਂ ਦਾ ਐਲਾਨ ਵੀ ਕੀਤਾ ਗਿਆ ਹੈ।

 ਜ਼ਿਕਰਯੌਗ ਹੈ ਕਿ ਇਸ ਸਮੇਂ ਸੂਬੇ ਦੇ ਕੁੱਝ ਹਿੱਸੇ ਸੋਕੇ ਦੇ ਚੌਥੇ ਪੱਧਰ ‘ਤੇ ਹਨ ਅਤੇ ਕਈ ਤਾਂ ਪੰਜਵੇਂ ਪੱਧਰ ਦੇ ਨੇੜੇ ਬਣੇ ਹੋਏ ਹਨ। ਜਿਸਦੇ ਕਾਰਨ ਸੂਬਾ ਸਰਕਾਰ ਵੱਲੋਂ ਸੋਕੇ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।

Leave a Reply