ਰਿਚਮੰਡ: ਰੋਡ ਸੇਫਟੀ ਨੂੰ ਧਿਆਨ ‘ਚ ਰੱਖਦੇ ਹੋਏ ਰਿਚਮੰਡ ਆਰ.ਸੀ.ਐੱਮ.ਪੀ. ਦੀ ਰੋਡ ਸੇਫਟੀ ਯੂਨਿਟ ਵੱਲੋਂ ਸੜਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਸੜਕ ਹਾਦਸਿਆਂ ਨੂੰ ਲੈ ਕੇ ਫਰਵਰੀ 2024 ਦੇ ਅੰਕੜੇ ਸਾਂਝੇ ਕੀਤੇ ਹਨ।
ਫਰਵਰੀ ਮਹੀਨੇ ‘ਚ ਅਧਿਕਾਰੀਆਂ ਵੱਲੋਂ 782 ਟ੍ਰੈਫਿਕ ਟਿਕਟਾਂ ਜਾਰੀ ਕੀਤੀਆਂ ਗਈਆਂ ਅਤੇ ਨਾਲ ਹੀ ਖਤਰਨਾਕ ਡ੍ਰਾਈਵਿੰਗ ਨੂੰ ਰੋਕਣ ਲਈ ਵੀ ਅਹਿਮ ਕਦਮ ਚੁੱਕੇ ਗਏ।
167 ਟਿਕਟਾਂ ਤੇਜ਼ ਗਤੀ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ।ਇਸ ਤੋਂ ਇਲਾਵਾ ਇੰਪੇਅਰਡ ਡ੍ਰਾਈਵਿੰਗ ਨੂੰ ਰੋਕਣ ਲਈ 20 ਜਣੇ ਗ੍ਰਿਫ਼ਤਾਰ ਕੀਤੇ ਗਏ।
ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਉਪੱਰ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੇਧਿਆਨੀ ਨਾਲ ਗੱਡੀ ਚਲਾਉਣਾ ਵੀ ਪੁਲੀਸ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਇਸੇ ਨਾਲ ਸਬੰਧਤ 64 ਟਿਕਟਾਂ ਜਾਰੀ ਕੀਤੀਆਂ ਗਈਆਂ ਹਨ।
ਟ੍ਰੈਫਿਕ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਤੋਂ ਇਲਾਵਾ ਪੁਲੀਸ ਵੱਲੋਂ 4 ਸੜਕ ਦੁਰਘਟਨਾਵਾਂ ਵੀ ਰਿਪੋਰਟ ਕੀਤੀਆਂ ਗਈਆਂ।

Leave a Reply