ਰਿਚਮੰਡ: ਰਿਚਮੰਡ ‘ਚ ਗੋਲੀਬਾਰੀ ਦੀ ਇੱਕ ਘਟਨਾ ਨੂੰ ਲੈ ਕੇ ਜਾਂਚ ਚੱਲ ਰਹੀ ਹੈ।ਜਾਣਕਾਰੀ ਮੁਤਾਬਕ ਇਹ ਘਟਨਾ ਮਿਲਨਰ ਰੋਡ ‘ਤੇ ਮੌਜੂਦ 8000 ਬਲਾੱਕ ‘ਤੇ ਬੀਤੇ ਕੱਲ੍ਹ ਸ਼ਾਮ 5:45 ਵਜੇ ਵਾਪਰੀ।

ਪੁਲਿਸ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ, ਜਿੱਥੇ ਪੁਲਿਸ ਨੂੰ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲਿਆ।ਜ਼ਖਮੀ ਵਿਅਕਤੀ ਨੂੰ ਮੁੱਢਲ਼ੀ ਸਹਾਇਤਾ ਦਿੱਤੀ ਗਈ, ਪਰ ਕਾਫੀ ਕੋਸ਼ਿਸ਼ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ।

ਇਸ ਘਟਨਾ ਤੋਂ ਤਕਰੀਬਨ 10 ਮਿੰਟ ਬਾਅਦ ਪੁਲਿਸ ਨੂੰ ਬਲੰਡੇਲ ਰੋਡ, 12000 ਬਲਾੱਕ ਤੋਂ ਇੱਕ ਕਾਰ ਮਿਲੀ ਜੋ ਸੜ ਚੁੱਕੀ ਸੀ।

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੱਲ੍ਹ ਸ਼ਾਮ ਕੋਈ 5 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਬਲਾੱਕ 8000 ਜਾਂ ਬਲਾੱਕ 12000 ‘ਤੇ ਮੌਜੂਦ ਸੀ, ਅਤੇ ਇਸ ਘਟਨਾ ਦੇ ਸਬੰਧ ਵਿੱਚ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

ਇਸ ਘਟਨਾ ਦੀ ਅਗਲੇਰੀ ਜਾਂਚ ਇੰਟੀਗ੍ਰੇਟੇਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਹੈ।

 

Leave a Reply