ਰਿਚਮੰਡ: ਅੱਜ ਸਵੇਰੇ ਰਿਚਮੰਡ ਵਿਖੇ ਇੱਕ ਘਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।

ਜਿਸ ‘ਤੇ ਅੱਗ ਬੁਝਾਊ ਦਸਤੇ ਵੱਲੋਂ ਪਹੁੰਚਕੇ ਕਾਬੂ ਪਾਇਆ ਗਿਆ।

ਜਾਣਕਾਰੀ ਮੁਤਾਬਕ ਰਿਚਮੰਡ ਫਾਇਰ ਸਰਵਿਸ ਨੂੰ ਤੜਕਸਾਰ 2:30 ਵਜੇ, ਕੈਂਬੀ ਸਟਰੀਟ ਅਤੇ ਰੋਡ 5 ‘ਤੇ ਬੁਲਾਇਆ ਗਿਆ। ਅੱਗ ਬੁਝਾਊ ਦਸਤੇ ਦੇ ਮੈਂਬਰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਸਵੇਰੇ ਤਕਰੀਬਨ 7:30 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ। 

ਜ਼ਿਕਰਯੋਗ ਹੈ ਕਿ ਅੱਗ ਲੱਗਣ ਦੀਆਂ ਇਸ ਘਟਨਾ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

Leave a Reply