ਵੈਨਕੂਵਰ: ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਨੇ ਬੀਤੇ ਕੱਲ੍ਹ ਕਿਹਾ ਹੈ ਕਿ ਬੀ.ਸੀ. ਸੂਬੇ ਦੀਆਂ 2 ਮਿਉਂਸਿਪਲਾਂ ਵਿੱਚ ਗੈਸ ਟੈਕਸ ਇਸ ਸਮੇਂ ਸਭ ਤੋਂ ਵੱਧ ਹੈ।ਫੇਡਰੇਸ਼ਨ ਵੱਲੋਂ ਇਹ ਟੈਕਸ ਖ਼ਤਮ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਬੀਤੇ ਕੱਲ੍ਹ ਜਾਰੀ ਇੱਕ ਰਿਪੋਰਟ ਮੁਤਾਬਕ, ਵਿਕਟੋਰੀਆ ਅਤੇ ਵੈਨਕੂਵਰ ਵਿੱਚ ਲੋਕੀਂ ਸਭ ਤੱੋਂ ਵੱਧ ਟੈਕਸ ਅਦਾ ਕਰ ਰਹੇ ਹਨ।

ਦੱਸ ਦੇਈਏ ਕਿ ਪ੍ਰਤੀ ਕੀਟਰ ਇਹ ਟੈਕਸ 70 ਸੈਂਟ ਤੋਂ ਵੀ ਵਧੇਰੇ ਬਣਦਾ ਹੈ, ਜਦੋਂ ਕਿ ਇਸ ਵਿੱਚ 14.5 ਸੈਂਟ ਸੂਬਾਈ ਲੈਵੀਜ਼ ਦੇ ਵੀ ਸ਼ਾਮਲ ਹਨ।

ਅਲਬਰਟਾ ਵਾਸੀ 31 ਸੈਂਟ ਪਰਤੀ ਲੀਟਰ ਟੈਕਸ ਅਦਾ ਕਰਦੇ ਹਨ, ਜੋ ਕੈਨੇਡਾ ਵਿੱਚ ਸਭ ਤੋਂ ਘੱਟ ਗੈਸ ਟੈਕਸ ਦਰ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਹੋਰ ਸੂਬਿਆਂ ਨੇ ਰਹਿਣ ਸਹਿਣ ਦੀ ਲਾਗਤ ਵਿੱਚ ਹੋਏ ਵਾਧੇ ਦਾ ਭਾਰ ਘੱਟ ਕਰਨ ਲਈ ਸੂਬਾਈ ਲੇਵੀਜ਼ ਨੂੰ ਹਟਾ ਦਿੱਤਾ ਹੈ ਅਤੇ ਹੁਣ ਬੀ.ਸੀ. ਸੂਬੇ ‘ਚ ਵੀ ਇਸਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

Leave a Reply