ਵੈਨਕੂਵਰ: ਵੈਨਕੂਵਰ ਵਿਖੇ ਫ਼ਰਜ਼ੀ ਹਾਈਡ੍ਰੋਮੌਰਫ਼ਨ ਦੀਆਂ ਗੋਲੀਆਂ ਨੂੰ ਲੈ ਕੇ ਡਰੱਗ ਅਲਰਟ ਜਾਰੀ ਕੀਤਾ ਗਿਆ ਹੈ।
ਵੈਨਕੂਵਰ ਕੋਸਟਲ ਹੈਲਥ ਵੱਲੋਂ ਡਰੱਗ ਅਲਰਟ ਜਾਰੀ ਕਰ ਪਬਲਿਕ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ,ਕਿਉਂਕਿ ਜ਼ਬਤ ਕੀਤੇ ਗਏ ਡਰੱਗ ‘ਚ ਓਪੀਓਡਜ਼ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਓਵਰਡੋਜ਼ ਦੀ ਸਮੱਸਿਆ ਹੋ ਸਕਦੀ ਹੈ।ਜਿਸਦੇ ਚਲਦੇ ਅਲਰਟ ਲਾਗੂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹੈਲਥ ਅਥਾਰਟੀ ਵੱਲੋਂ ਮੰਗਲਵਾਰ ਨੂੰ ਵੀ ‘ਟੂਸੀ’ ਨਾਂ ਦੀ ਗੁਲਾਬੀ ਰੰਗ ਦੀ ਡਰੱਗ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ,ਜਿਸ ‘ਚ ਐੱਮ.ਡੀ.ਐੱਮ.ਏ.,ਬੈਂਜ਼ੋਜ਼ ਅਤੇ ਕੈਟਾਮਾਈਨ ਪਾਏ ਜਾਣ ਦੀ ਸੰਭਾਵਨਾ ਹੈ।

Leave a Reply