ਵੈਨਕੂਵਰ: ਅੱਜ ਸਵੇਰੇ ਵੈਨਕੂਵਰ ‘ਚ ਹੋਏ ਭਿਆਨਕ ਸੜਕ ਹਾਦਸੇ ‘ਚ ਜਿੱਥੇ ਇੱਕ ਜਣੇ ਦੀ ਮੌਤ ਹੋ ਗਈ ਹੈ ਓਥੇ ਹੀ 7 ਜਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਪੁਲਿਸ ਇਸ ਘਟਨਾ ਨੂੰ ਲੈ ਕੇ ਅਪਰਾਧਿਕ ਜਾਂਚ ਕਰ ਰਹੀ ਹੈ, ਅਤੇ ਉਸੇ ਸਬੰਧ ਵਿੱਚ ਪੁਲਿਸ ਨੇ ਇੱਕ 17-ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

ਵੈਨਕੂਵਰ ਦੇ ਮਾਊਂਟ ਪਲੀਜ਼ੈਂਟ ਦੇ ਗੁਆਂਢ ਵਿੱਚ ਅੱਜ ਤੜਕਸਾਰ 3 ਵਜੇ ਦੇ ਕਰੀਬ ਹੋਏ ਇੱਕ ਭਿਆਨਕ ਸੜਕ ਹਾਦਸੇ ‘ਚ ਇੱਕ ਜਣੇ ਦੀ ਮੌਤ ਹੋ ਗਈ ਹੈ ਅਤੇ ਕਈ ਜਣੇ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਪੁਲਿਸ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਇਹ ਹਾਦਸਾ ਮੇਨ ਸਟਰੀਟ ਅਤੇ 12 ਐਵੀਨਿਊ ‘ਤੇ ਤਿੰਨ ਵਾਹਨਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ। ਪੁਲਿਸ ਵੱਲੋਂ ਜਾਂਚ ਦੇ ਮੱਦੇਨਜ਼ਰ ਇੰਟਰਸੈਕਸ਼ਨ ਨੂੰ ਬੰਦ ਕਰ ਦਿੱਤਾ ਗਿਆ।

ਪੁਲਿਸ ਦਾ ਮੰਨਣਾ ਹੈ ਕਿ ਇਸ ਹਾਦਸੇ ਦਾ ਕਾਰਨ ਤੇਜ਼ ਗਤੀ ਹੋ ਸਕਦਾ ਹੈ। ਜਲਦ ਹੀ ਅਗਲੇ ਵੇਰਵੇ ਸਾਂਝੇ ਕੀਤੇ ਜਾਣਗੇ।

ਦੱਸ ਦੇਈਏ ਕਿ 11 ਐਵੀਨਿਊ ਤੋਂ 13 ਐਵੀਨਿਊ, ਮੇਨ ਸਟਰੀਟ ਬੰਦ ਕੀਤੀ ਗਈ।ਇਸ ਤੋਂ ਇਲਾਵਾ 12 ਐਵੀਨਿਊ ਦੀ ਈਸਟਬਾਊਂਡ ਲੇਨਜ਼, ਮੇਨ ਸਟਰੀਟ ਤੋਂ ਲੈ ਕੇ ਸੋਫੀਆ ਸਟਰੀਟ ਤੱਕ ਬੰਦ ਰਹੇਗੀ। ਹਾਲਾਂਕਿ ਵੈਸਟਬਾਊਂਡ ਲੇਨਜ਼ ਖੁੱਲੀਆਂ ਰਹਿਣਗੀਆਂ।

Leave a Reply