ਵੈਨਕੂਵਰ: ਵੈਨਕੂਵਰ ਪੁਲਿਸ ਵੱਲੋਂ ਗ੍ਰੈਨਵਿਲ ਸਟਰੀਟ ‘ਤੇ ਹੋਏ ਇੱਕ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਅੱਜ ਤੜਕਸਾਰ 3:30 ਵਜੇ ਦੇ ਕਰੀਬ ਪੁਲਿਸ ਅਧਿਕਾਰੀਆਂ ਵੱਲੋਂ ਗ੍ਰੈਨਵਿਲ ਅਤੇ ਸਮਿਥ ਸਟਰੀਟ ‘ਤੇ ਹੋਈ ਛੁਰੇਬਾਜ਼ੀ ਦੀ ਘਟਨਾ ਰਿਪੋਰਟ ਕੀਤੀ ਗਈ।ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। 

ਵੈਨਕੂਵਰ ਪੁਲਿਸ ਮਹਿਕਮੇ ਮੁਤਾਬਕ, ਇੱਕ 32 ਸਾਲਾ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਨੂੰ ਪੈਰਾਮੈਡਿਕਸ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪੀੜਤ ਦਮ ਤੋੜ ਗਿਆ।

ਪੁਲਿਸ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।ਪਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੈਨਕੂਵਰ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਹੌਮੀਸਾਈਡ ਯੂਨਿਟ ਨਾਲ 604-717-2500 ‘ਤੇ ਸੰਪਰਕ ਕਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ‘ਚ ਵੈਨਕੂਵਰ ‘ਚ ਛੁਰੇਬਾਜ਼ੀ ਨਾਲ ਸਬੰਧਤ ਇਹ 11ਵਾਂ ਕਤਲ ਹੈ।

 

Leave a Reply