ਵੈਨਕੂਵਰ :ਵੈਨਕੂਵਰ ਪੁਲਿਸ ਵੱਲੋਂ ਕੈਨੇਡਾ ਭਰ ‘ਚ ਲੋੜੀਂਦੇ ਇੱਕ ਵਿਅਕਤੀ ਦੀ ਭਾਲ ਲਈ ਜਨਤਕ ਮਦਦ ਮੰਗੀ ਜਾ ਰਹੀ ਹੈ। ਦੱਸ ਦੇਈਏ ਕਿ ਨਸ਼ਾ ਤਸਕਰੀ ਅਤੇ ਹਥਿਆਰ ਰੱਖਣ ਦੇ ਦੋਸ਼ ਵਿੱਚ ਸਜ਼ਾ ਭੁਗਤ ਰਹੇ ਫੈਡਰਲ ਅਪਰਾਧੀ ਹਰਜੋਤ ਸਿੰਘ ਸਮਰਾ ਨੂੰ ਪੁਲਿਸ ਵੱਲੋਂ ਬੀਤੇ ਕੱਲ੍ਹ ਜੇਲ੍ਹ ‘ਚੋਂ ਰਿਹਾਅ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੁਆਰਾ ‘ਹਾਫਵੇਅ ਹਾਊਸ’ ਵਿਖੇ ਰਿਪੋਰਟ ਕਰਨੀ ਸੀ, ਜਿਸ ‘ਚ ਉਹ ਅਸਫ਼ਲ ਰਿਹਾ।

ਪੁਲਿਸ ਵੱਲੋਂ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਕੈਂਬੀ ਸਟਰੀਟ ਅਤੇ ਮਰੀਨ ਡਰਾਈਵ ਕੋਲ ਵੇਖਣ ਤੋਂ ਬਾਅਦ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਉਹ ਫਰਾਰ ਹੋ ਗਿਆ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਹਰਜੋਤ ਸਿੰਘ ਸਮਰਾ ਦਾ ਕੱਦ 5’9″ ਹੈ, ਭਾਰ 252 ਪਾਊਂਡ ਅਤੇ ਭਾਰੀ ਸਰੀਰ ਹੈ। ਉਸਦੀਆਂ ਅੱਖਾਂ ਭੂਰੇ ਰੰਗ ਦੀਆਂ ਅਤੇ ਵਾਲ ਸ਼ਾਹ ਦੱਸੇ ਜਾ ਰਹੇ ਹਨ। ਜਦੋਂ ਉਸਨੂੰ ਅਖਰੀ ਵਾਰ ਵੇਖਿਆ ਗਿਆ ਸੀ, ਉਸ ਸਮੇਂ ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਇੱਕ ਡੱਫਲ ਬੈਗ ਚੁੱਕਿਆ ਹੋਇਆ ਸੀ।

ਜਾਂਚਕਰਤਾਵਾਂ ਵੱਲੋਂ ਹੁਣ ਉਸ ਉੱਪਰ ਨਵੇ ਦੋਸ਼ ਲਗਾਏ ਗਏ ਹਨ, ਜਿਸ ‘ਚ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਚਾਰਜ ਸ਼ਾਮਲ ਹੈ।

ਪੁਲਸ ਵੱਲੋਂ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਤੁਰੰਤ 911 ‘ਤੇ ਕਾੱਲ ਕਰ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।

Leave a Reply