ਓਟਵਾ: ਸਪੀਕਰ ਐਂਥਨੀ ਰੌਟਾ ਵੱਲੋਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੌਟਾ ਵੱਲੋਂ ਬੀਤੇ ਦਿਨੀਂ ਹਾਊਸ ਆਫ ਕਾਮਨਜ਼ ਵਿੱਚ ਇੱਕ ਅਜਿਹੇ ਵਿਅਕਤੀ ਨੂੰ ਸੱਦਾ ਦਿੱਤਾ ਗਿਆ ਅਤੇ ਉਸਦਾ ਸਨਮਾਨ ਵੀ ਕੀਤਾ ਗਿਆ, ਜੋ ਕਿ ਅਡੌਲਫ਼ ਹਿਟਲਰ ਦੀ ਆਰਮੀ ‘ਚ ਸਰਵਿਸ ਕਰ ਚੁੱਕਾ ਹੈ।
ਰੌਟਾ ਦੀ ਇਸ ਕੋਸ਼ਿਸ਼ ਤੋਂ ਬਾਅਦ, ਉਸਦੇ ਅਸਤੀਫ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ।ਜਿਸਦੇ ਚਲਦੇ ਬੀਤੇ ਕੱਲ੍ਹ ਉਸ ਦੁਆਰਾ ਹਾਊਸ ਆਫ ਕਾਮਨਜ਼ ਵਿੱਚ ਮਾਫ਼ੀ ਵੀ ਮੰਗੀ ਗਈ ਸੀ।ਉਸਨੇ ਇਹ ਵੀ ਕਿਹਾ ਸੀ ਕਿ ਇਹ ਕੋਸ਼ਿਸ਼ ਉਸ ਵੱਲੋਂ ਹੀ ਕੀਤੀ ਗਈ ਸੀ, ਸਰਕਾਰ ਇਸ ਲਈ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹੈ।
ਸੀਨੀਅਰ ਲਿਬਰਲ ਕੈਬਨਿਟ ਮਨਿਸਟਰਜ਼, ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ, ਅਤੇ ਐਨ.ਡੀ.ਪੀ ਤੋਂ ਇਲਾਵਾ ਬਲੌਕ ਕਿਊਬੌਇਕ ਵੱਲੋਂ ਲਗਾਤਾਰ ਰੌਟਾ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ।ਇਸ ਤੋਂ ਇਲਾਵਾ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਿਨੀ ਜੌਲੀ ਨੇ ਜਨਤਕ ਮੰਗ ਕਰਦੇ ਹੋਏ ਰੌਟਾ ਨੂੰ ਕਿਹਾ ਕਿ, ਹਾਊਸ ਮੈਂਬਰਾਂ ਦੀ ਗੱਲ ਮੰਨੋ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਉ।
ਜਿਸਦੇ ਚਲਦੇ ਹੁਣ ਐਂਥਨੀ ਰੌਟਾ ਵੱਲੋਂ ਆਪਣੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।

Leave a Reply