ਸਰੀ: ਸਰੀ ਦੇ ਕਲੇਟਨ ਏਰੀਆ, 192 ਸਟਰੀਟ ਅਤੇ 73 ਐਵੀਨਿਊ ਵਿਖੇ ਕੱਲ੍ਹ ਸ਼ਾਮ ਅੱਗ ਲੱਗਣ ਦੀ ਘਟਨਾ ਵਾਪਰੀ ਜਿਸ ‘ਚ ਚਾਰ ਘਰ ਸੜ੍ਹ ਕੇ ਸੁਆਹ ਹੋ ਗਏ ਹਨ।

ਅੱਗ ਲੱਗਣ ਦੀ ਇਹ ਘਟਨਾ ਸ਼ਾਮ 6:30 ਵਜੇ ਦੇ ਕਰੀਬ ਵਾਪਰੀ। ਅੱਗ ‘ਤੇ ਕਾਬੂ ਪਾਉਣ ਲਈ, 10 ਟਰੱਕਾਂ ਸਮੇਤ 30 ਫਾਈਰਫਾਈਟਰਜ਼ ਮੌਕੇ ‘ਤੇ ਪਹੁੰਚੇ। 

ਅੱਗ ਇੰਨੀ ਭਿਆਨਕ ਸੀ ਕਿ 5 ਮਿੰਟ ‘ਚ ਚਾਰ ਘਰ ਸੜ੍ਹ ਗਏ ਅਤੇ ਤਿੰਨ ਹੋਰ ਵੀ ਪ੍ਰਭਾਵਿਤ ਹੋਏ।

ਇਸ ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

Leave a Reply