ਸਰੀ:ਸਰੀ ਸਿਟੀ ਕੌਂਸਲ ਵੱਲੋਂ 2024 ਦੇ ਬਜਟ ਲਈ 7 ਫੀਸਦ ਪ੍ਰਾਪਰਟੀ ਟੈਕਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਦੱਸ ਦੇਈਏ ਕਿ 6 ਫੀਸਦ ਪ੍ਰਾਪਰਟੀ ਟੈਕਸ ਪ੍ਰਾਪਰਟੀ ਉੱਪਰ ਅਤੇ 1 ਫੀਸਦ ਟੈਕਸ ਸੜਕਾਂ ਅਤੇ ਟ੍ਰੈਫਿਕ ਉੱਪਰ ਲਗਾਇਆ ਗਿਆ ਹੈ।
ਜਿਸਦਾ ਅਰਥ ਹੈ ਕਿ ਸਰੀ ਵਾਸੀਆਂ ਦੀ ਜੇਬ ‘ਤੇ ਸਾਲਾਨਾ $152 ਦਾ ਹੋਰ ਭਾਰ ਪਵੇਗਾ।
ਇਸਦੇ ਨਾਲ ਹੀ ਪ੍ਰਾਪਰਟੀ ਟੈਕਸ ‘ਚ ਹੋਏ ਵਾਧੇ ਨਾਲ ਉਹਨਾਂ ਉੱਪਰ ਵੀ ਭਾਰ ਪਵੇਗਾ ਜੋ ਕਿ ਬੇਸਮੈਂਟ ‘ਚ ਰਹਿੰਦੇ ਹਨ।ਕਿਉਂਕਿ ਬੇਸਮੈਂਟ ਵਾਲੇ ਮਕਾਨ ਮਾਲਕਾਂ ਨੂੰ ਬੇਸਮੈਂਟ ‘ਚ ਮੌਜੂਦ ਕਮਰਿਆਂ ਦੇ ਅਧਾਰ ‘ਤੇ ਟੈਕਸ ਦੇਣਾ ਪਵੇਗਾ।
ਜਿਸਦੀ ਜਾਣਕਾਰੀ ਕੌਂਸਲਰ ਮਨਦੀਪ ਨਾਗਰਾ ਵੱਲੋਂ ਅੱਜ ਸ਼ੇਰ-ਏ-ਪੰਜਾਵ ਰੇਡੀਓ ‘ਤੇ ਦਿੱਤਾ ਗਿਆ ਹੈ।

Leave a Reply