ਸਰੀ:ਬੀ.ਸੀ. ਦੇ ਇਨਡਿਪੈਂਡੈਂਟ ਇਨਵੈਸਟੀਗੇਸ਼ਨ ਆੱਫਿਸ ਵੱਲੋਂ ਬੀਤੇ ਕੱਲ੍ਹ ਸਰੀ ਵਿਖੇ ਇੱਕ ਵਿਅਕਤੀ ਦੀ ਹੋਈ ਮੌਤ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੁਲੀਸ ਨੂੰ 159ਏ ਸਟ੍ਰੀਟ ਅਤੇ 37 ਐਵੀਨਿਊ ‘ਤੇ ਬੁਲਾਇਆ ਗਿਆ,ਕਿਉਂਕਿ ਪੁਲਿਸ ਨੂੰ ਮਿਲੀ ਰਿਪੋਰਟ ‘ਚ ਧਮਕੀ ਦੇਣ ਦੀ ਜਾਣਕਾਰੀ ਦਿੱਤੀ ਗਈ ਸੀ।
ਆਰ.ਸੀ.ਐੱਮ.ਪੀ.,ਸਰੀ ਪੁਲੀਸ ਸਰਵਿਸ ਅਤੇ ਐਮਰਜੈਂਸੀ ਰਿਸਪਾਂਸ ਟੀਮ ਘਟਨਾ ਸਥਾਨ ‘ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ ਗਿਆ।
ਘਟਨਾ ਸਥਾਨ ‘ਤੇ ਇੱਕ ਮ੍ਰਿਤਕ ਵਿਅਕਤੀ ਮਿਲ਼ਿਆ,ਜਿਸਦੀ ਮੌਤ ਉਸਦੀਆਂ ਸੱਟਾਂ ਕਾਰਨ ਹੋਈ ਜਾਪ ਰਹੀ ਸੀ।
ਇਨਡਿਪੈਂਡੈਂਟ ਇਨਵੈਸਟੀਗੇਸ਼ਨ ਆੱਫਿਸ ਵੱਲੋਂ ਮਾਮਲਾ ਦਰਜ ਕਰ,ਪੁਲੀਸ ਕਾਰਵਾਈ ਦੀ ਜਾਂਚ ਕੀਤੀ ਜਾ ਰਹੀ ਹੈ,ਅਤੇ ਕਿਹਾ ਗਿਆ ਹੈ ਕਿ ਇਸ ਸਬੰਧ ‘ਚ ਕੋਈ ਪਬਲਿਕ ਰਿਸਕ ਨਹੀਂ ਹੈ।

Leave a Reply