ਸਰੀ: ਸਰੀ ਪੁਲਿਸ ਵੱਲੋਂ ਨਿਊਟਨ ਇਲਾਕੇ ਦੇ ਗੁਆਂਢ ‘ਚ ਹਮਲੇ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਅਤੇ ਸਿ ਹਮਲੇ ਦੇ ਨਾਲ ਸਬੰਧਤ ਇੱਕ ਵਿਅਤਕੀ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਅੱਜ ਸਵੇਰੇ 10:07 ਵਜੇ  ਸਰੀ ਆਰਸੀਐੱਮਪੀ ਨੂੰ 12900 ਬਲੌਕ, 68 ਐਵੀਨਿਊ ‘ਤੇ ਬੁਲਾਇਆ ਗਿਆ। ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਅਤੇ ਇੱਕ ਵਿਅਕਤੀ ਚਾਕੂ ਦੇ ਨਿਸ਼ਾਨਾਂ ਨਾਲ ਜ਼ਖਮੀ ਮਿਲਿਆ, ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। 

ਦੱਸ ਦੇਈਏ ਕਿ ਪੀੜਤ ਨੂੰ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ।ਪੁਲਿਸ ਵੱਲੋਂ ਇਸ ਸਬੰਧ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸਨੂੰ ਕਿ ਸਰੀ ਆਰਸੀਐੱਮਪੀ ਸੈੱਲ ਵਿਚ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸ਼ੱਕੀ ਨੂੰ ਇੱਕ ਵਾਹਨ ਚੋਰੀ ਕਰਨ ਤੋਂ ਰੋਕਣ ਲਈ ਪੀੜਤ ਵਿਅਕਤੀ ਵੱਲੋਂ ਉਸ ਨਾਲ ਬਹਿਸ ਕੀਤੀ। ਬਦਲੇ ‘ਚ ਸ਼ੱਕੀ ਵੱਲੋਂ ਉਸ ਉੱਪਰ ਤਿੱਖੀ ਵਸਤੂ ਨਾਲ ਹਮਲਾ ਕਰ ਉਸਨੂੰ ਜ਼ਖਮੀ ਕਰ ਦਿੱਤਾ। 

ਦੱਸ ਦੇਈਏ ਕਿ ਸਰੀ ਆਰਸੀਐੱਮਪੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਦੁਆਰਾ ਮੌਕੇ ‘ਤੇ ਪਹੁੰਚਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply