ਸਰੀ:ਸਰੀ ਸਿਟੀ ਕੌੰਸਲ ਵੱਲੋਂ 132 ਸਟਰੀਟ ਨੂੰ ਚੌੜਾ ਕਰਨ ਲਈ ਐਪਲਿਨ ਐਂਡ ਮਾਰਟਿਨ ਕੰਨਸਲਟੈਂਟਸ ਨੂੰ ਠੇਕਾ ਦਿੱਤਾ ਗਿਆ ਹੈ। ਸਿਟੀ ਕੌਂਸਲ ਦਾ ਕਹਿਣਾ ਹੈ ਕਿ ਚਾਰ ਲੇਨਜ਼ ਤੱਕ ਸੜਕ ਵਧਾਉਣ ਦਾ ਉਦੇਸ਼ ਹੈ ਕਿ ਟ੍ਰੈਫਿਕ ਦੀ ਵਧਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।

ਦੱਸ ਦੇਈਏ ਕਿ ਇਹ ਤਬਦੀਲੀ 72 ਐਵੀਨਿਊ ਤੋਂ 80 ਐਵੀਨਿਊ ਦੇ ਵਿਚਕਾਰ ਕੀਤੀ ਜਾਵੇਗੀ। ਜਿਸ ਉੱਪਰ ਤਿੰਨ ਲੱਖ ਬਹੱਤਰ ਹਜ਼ਾਰ ਡਾੱਲਰ ਦਾ ਖਰਚਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਡਿਜ਼ਾਈਨ ਦਾ ਕੰਮ ਇਸ ਅਗਸਤ ‘ਚ ਸ਼ੁਰੂ ਹੋ ਕੇ ਅਕਤੂਬਰ 2024 ਤੱਕ ਖਤਮ ਹੋ ਜਾਵੇਗਾ। ਜਦੋਂ ਕਿ ਉਸਾਰੀ 2025 ‘ਚ ਸ਼ੁਰੂ ਹੋਣ ਦੀ ਉਮੀਦ ਹੈ।

Leave a Reply