ਬੀ.ਸੀ. ਸੂਬੇ ‘ਚ ਬਲ ਰਹੀਆਂ ਜੰਗਲੀ ਅੱਗਾਂ ਦਾ ਮੁੱਖ ਕਾਰਨ ਅਸਮਾਨੀ ਬਿਜਲੀ ਨੂੰ ਮੰਨਿਆ ਜਾ ਰਿਹਾ। ਇਸ ਸਬੰਧ ਵਿੱਚ ਬੀ.ਸੀ. ਵਾਇਲਡਫਾਇਰ ਸਰਵਿਸ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਅਸਮਾਨੀ ਬਿਜਲੀ ਕਾਰਨ ਲੱਗਣ ਵਾਲੀਆਂ ਜੰਗਲ਼ੀ ਅੱਗਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 100 ਨਵੀਆਂ ਜੰਗਲ਼ੀ ਅੱਗਾਂ ਦਰਜ ਕੀਤੀਆਂ ਗਈਆਂ ਹਨ।4 ਅਗਸਤ ਤੋਂ ਲੈ ਕੇ ਹੁਣ ਤੱਕ 18335 ਵਾਰ ਅਸਮਾਨੀ ਬਿਜਲੀ ਚਮਕੀ ਹੈ ਅਤੇ ਜਿਸ ਕਾਰਨ 116 ਜੰਗਲ਼ੀ ਅੱਗਾਂ ਸ਼ੁਰੂ ਹੋਈਆਂ ਹਨ।

ਬੀ.ਸੀ. ਸੂਬੇ ‘ਚ ਬਲ ਰਹੀਆਂ ਜੰਗਲ਼ੀ ਅੱਗਾਂ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਸਤੰਬਰ ਤੱਕ ਜੰਗਲ਼ੀ ਅੱਗਾਂ ਦਾ ਸੀਜ਼ਨ ਖ਼ਤਮ ਹੋਣ ਦੀ ਕੋਈ ਉਮੀਦ ਨਹੀਂ ਹੈ।

ਇਹ ਸੀਜ਼ਨ ਸਰਦੀਆਂ ਤੱਕ ਖ਼ਤਮ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਥੌਂਪਸਨ ਰਿਵਰ ਯੂਨੀਵਰਸਿਟੀ ਦੇ ਇੱਕ ਪ੍ਰੋਫੇਸਰ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਦਾ ਤਜਰਬਾ ਕਹਿ ਰਿਹਾ ਹੈ ਕਿ ਇਸ ਵਾਰ ਜੰਗਲੀ ਅੱਗ ਦਾ ਸੀਜ਼ਨ ਪਹਿਲਾਂ ਨਾਲੋਂ ਲੰਬਾ ਚੱਲੇਗਾ।ਇਸ ਵਾਰ ਬੀ.ਸੀ. ਵਾਇਲਡਫਾਇਰ ਸਰਵਿਸ ਦੁਆਰਾ ਸੈਂਕੜੇ ਫੁਲ-ਟਾਈਮ ਫਾਈਰਫਾਈਟਰਜ਼ ਹਾਇਰ ਕੀਤੇ ਗਏ ਹਨ। 

 

Leave a Reply