ਬ੍ਰਿਟਿਸ਼ ਕੋਲੰਬੀਆ: ਐਮਰਜੈਂਸੀ ਮੌਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ 19 ਕਮਿਊਨਿਟੀਆਂ ਨੂੰ ਫੰਡਿੰਗ ਮੁਹੱਈਆ ਕਰਵਾ ਰਹੀ ਹੈ, ਤਾਂ ਜੋ ਐਮਰਜੈਂਸੀ ਸਮੇਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਰੂਟ ਯੋਜਨਾ ਅਤੇ ਪਬਲਿਕ ਨੋਟੀਫਿਕੇਸ਼ਨ ਪਲੈਨ ਨੂੰ ਅਪਗ੍ਰੇਡ ਕੀਤਾ ਜਾ ਸਕੇ। 

ਇਸ ਨੂੰ ਲੈ ਕੇ ਬੋਲਦਿਆਂ ਐਮਰਜੈਂਸੀ ਮੈਨੇਜਮੈਂਟ ਐਂਡ ਕਲਾਈਮੇਟ ਰੈਡੀਨੈੱਸ ਮਨਿਸਟਰ ਬੋਵਿਨ ਮਾਅ ਨੇ ਕਿਹਾ ਕਿ ਹਾਲ ਹੀ ‘ਚ ਬੀ.ਸੀ. ਦੇ ਕਈ ਹਿੱਸਿਆਂ ‘ਚ ਲੱਗੀ ਜੰਗਲੀ ਅੱਗ ਦੇ ਕਾਰਨ ਕਈ ਕਮਿਊਨਿਟੀਆਂ ਸੂਬੇ ਦੇ ਬਾਕੀ ਹਿੱਸਿਆਂ ਨਾਲੋਂ ਦੂਰ ਹੋਣ ਕਾਰਨ ਖ਼ਤਰੇ ‘ਚ ਸਨ।

ਸਰਕਾਰ ਦੁਆਰਾ ਦਿੱਤੇ ਜਾ ਰਹੇ ਇਹ ਫੰਡ ਲੋਕਾਂ ਨੂੰ ਵਧੇਰੇ ਤਾਜ਼ਾ ਜਾਣਕਾਰੀ ਦੇਣ ਵਾਲੇ ਸੈੱਟ-ਅਪ ‘ਤੇ ਖ਼ਰਚੇ ਜਾਣਗੇ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਲੋਕ ਛੇਤੀ ਤੋਂ ਛੇਤੀ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਏ ਜਾ ਸਕਣ। 

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਕਮਿਊਨਿਟੀ ਐਮਰਜੈਂਸੀ ਪ੍ਰਪੇਅਰਡਨੈੱਸ ਫੰਡ ਦੇ ਜ਼ਰੀਏ $88,00000 ਦੇ ਫੰਡ ਪਰਦਾਨ ਕਰੇਗੀ।

Leave a Reply