ਸਰੀ:ਲੰਘੇ 11 ਜੂਨ ਨੂੰ ਰਾਤ 8:30 ਵਜੇ ਦੇ ਕਰੀਬ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪਾਰਕਿੰਗ ਏਰੀਆ ‘ਚ ਗੋਲੀਆਂ ਮਾਰਕੇ ਕਤਲ ਕੀਤੇ ਗਏ ਗਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਅੱਜ ਆਈ.ਹਿੱਟ. ਵੱਲੋਂ ਤਾਜ਼ਾ ਅਪਡੇਟ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਤੀਜਾ ਸ਼ੱਕੀ ਸਿਲਵਰ 2000 ਟਯੋਟਾ ਕੇਮਰੀ ‘ਚ 121 ਸਟਰੀਟ, 68 ਐਵੀਨਿਊ ‘ਤੇ ਬਾਕੀ ਦੋਵਾਂ ਸ਼ੱਕੀਆਂ ਦੀ ਉਡੀਕ ਕਰ ਰਿਹਾ ਸੀ।

ਜਾਂਚਕਰਤਾਵਾਂ ਵੱਲੋਂ ਤੀਜੇ ਸ਼ੱਕੀ ਦੇ ਸ਼ਾਮਲ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ।ਹਾਲਾਂਕਿ ਦੋ ਸ਼ੱਕੀਆਂ ਬਾਰੇ ਪੁਲਸ ਨੂੰ ਵਧੇਰੇ ਸਬੂਤ ਨਹੀਂ ਮਿਲੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਾਂਚਕਰਤਾਵਾਂ ਵੱਲੋਂ ਕਿਹਾ ਗਿਆ ਸੀ ਕਿ ਦੋਵੇਂ ਸ਼ੱਕੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੇਟਵੇ ‘ਤੇ ਮਿਲੇ ਸਨ।

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਦੇ ਸਰੀਰ ‘ਤੇ ਗੋਲੀਆਂ ਦੇ ਕਈ ਨਿਸ਼ਾਨ ਪਾਏ ਗਏ ਸਨ।

ਸ਼ੱਕੀ ਕਾਤਲ ਨਕਾਬਪੋਸ਼ ਸਨ, ਜੋ ਇਸ ਤੋਂ ਬਾਅਦ ਫਰਾਰ ਹੋ ਗਏ ਸਨ।

ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਮੌਤ ਨਾਲ ਜਿੱਥੇ ਕੈਨੇਡਾ ਵਸਦੇ ਸਿੱਖ ਭਾਈਚਾਰੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਓਥੇ ਹੀ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕਿਆ ਜਾ ਰਿਹਾ ਹੈ। 

ਇਸ ਕਤਲ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

 

Leave a Reply