ਬਿਊਰੋ ਰਿਪੋਰਟ: ਅਮਰੀਕਾ ਦੇ ਹਵਾਈ ਵਿਖੇ ਡੋਰਾ ਤੂਫ਼ਾਨ ਕਾਰਨ ਭੜਕੀ ਜੰਗਲੀ ਅੱਗ ਨੇ ਮਾਓਈ ‘ਚ ਤਬਾਹੀ ਮਚਾ ਦਿੱਤੀ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 96 ਹੋ ਗਈ ਹੈ।ਹਾਲਾਂਕਿ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ ਵਧੇਰੇ ਹੋ ਸਕਦੀ ਹੈ, ਕਿਉਂਕਿ ਬਚਾਉ ਕਾਰਜ ਅਜੇ ਜਾਰੀ ਹਨ।

ਇਸ ਦੌਰਾਨ ਲੱਗੀਆਂ ਦੋ ਅੱਗਾਂ ‘ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ।ਮਾਓਈ ਕਾਊਂਟੀ ਮੁਤਾਬਕ ਇੱਕ ਅੱਗ ਦੁਆਰਾ ਲਾਹੇਨਾ ਟਾਊਨ ਦੀਆਂ ਕਈ ਇਤਿਹਾਸਕ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ।

ਹੁਣ ਤੱਕ 60 ਫੀਸਦ ਅੱਗ ‘ਤੇ ਕਾਬੂ ਪਾਇਆ ਗਿਆ ਹੈ।ਬਚਾਉ ਟੀਮ ਅਤੇ ਡੌਗ ਸਰਚ ਦੁਆਰਾ ਮਹਿਜ਼ 3 ਫੀਸਦ ਹਿੱਸੇ ਦੀ ਹੀ ਖੋਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 1960 ‘ਚ ਹਵਾਈ ਵਿਖੇ ਆਈ ਸੁਨਾਮੀ ਸਦਕਾ 61 ਜਣਿਆਂ ਦੀ ਮੌਤ ਹੋ ਗਈ ਸੀ।

ਸਾਲ 2018 ‘ਚ ਉੱਤਰੀ ਕੈਲੀਫੋਰਨੀਆ ‘ਚ ਕੈਂਪ ਫਾਇਰ ਸਦਕਾ ਹੋਈ ਘਟਨਾ ਦੌਰਾਨ 85 ਜਣੇ ਮਾਰੇ ਗਏ ਸਨ ਅਤੇ ਖੁਬਸੂਰਤ ਟਾਊਨ ਵੀ ਬਰਬਾਦ ਹੋ ਗਿਆ ਸੀ।

 

Leave a Reply